ਅਪ੍ਰੈਲ-ਦਸੰਬਰ ''ਚ ਯਾਤਰੀ ਵਾਹਨਾਂ ਦਾ ਨਿਰਯਾਤ ਛੇ ਫੀਸਦੀ ਵਧਿਆ

01/19/2020 3:17:16 PM

ਨਵੀਂ ਦਿੱਲੀ—ਦੇਸ਼ ਤੋਂ ਯਾਤਰੀ ਵਾਹਨਾਂ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ (ਅਪ੍ਰੈਲ-ਦਸੰਬਰ) ਦੇ ਦੌਰਾਨ 5.89 ਫੀਸਦੀ ਵਧ ਕੇ 5,40,384 ਇਕਾਈ 'ਤੇ ਪਹੁੰਚ ਗਿਆ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਇਸ ਸਮੇਂ 'ਚ ਹੁੰਡਈ ਮੋਟਰ ਨੇ ਸਭ ਤੋਂ ਜ਼ਿਆਦਾ 1.45 ਲੱਖ ਯਾਤਰੀ ਵਾਹਨਾਂ ਦਾ ਨਿਰਯਾਤ ਕੀਤਾ ਹੈ। ਸਿਆਮ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ 'ਚ ਯਾਤਰੀ ਵਾਹਨਾਂ ਦਾ ਨਿਰਯਾਤ 5,40,384 ਇਕਾਈ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 5,10,305 ਇਕਾਈ ਰਿਹਾ ਸੀ। ਇਸ ਦੌਰਾਨ ਕਾਰਾਂ ਦਾ ਨਿਰਯਾਤ 4.44 ਫੀਸਦੀ ਵਧ ਕੇ 4,04,552 ਇਕਾਈ 'ਤੇ ਪਹੁੰਚ ਗਿਆ। ਉੱਧਰ ਯੂਟੀਲਿਟੀ ਵਾਹਨਾਂ ਦਾ ਨਿਰਯਾਤ 11.14 ਫੀਸਦੀ ਦੇ ਵਾਧੇ ਨਾਲ 1,33,511 ਇਕਾਈ ਰਿਹਾ। ਉੱਧਰ ਵੈਨ ਦਾ ਨਿਰਯਾਤ 17.4 ਫੀਸਦੀ ਘੱਟ ਕੇ 2,810 ਇਕਾਈ ਤੋਂ 2,321 ਇਕਾਈ 'ਤੇ ਆ ਗਿਆ ਹੈ। ਦੱਖਣੀ ਕੋਰੀਆ ਦੀ ਕੰਪਨੀ ਨੇ ਸਮੀਖਿਆਧੀਨ ਸਮੇਂ 'ਚ 1,44,982 ਯਾਤਰੀ ਵਾਹਨਾਂ ਦਾ ਨਿਰਯਾਤ ਕੀਤਾ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ'ਚ 15.17 ਫੀਸਦੀ ਜ਼ਿਆਦਾ ਹੈ। ਕੰਪਨੀ ਅਫਰੀਕਾ, ਪੱਛਮੀ ਏਸ਼ੀਆ, ਲਾਤਿਨੀ ਅਮਰੀਕਾ, ਆਸਟ੍ਰੇਲੀਆ ਅਤੇ ਏਸ਼ੀਆ ਪ੍ਰਸ਼ਾਂਤ ਦੇ 90 ਦੇਸ਼ਾਂ ਨੂੰ ਨਿਰਯਾਤ ਕਰਦੀ ਹੈ। ਹੁੰਡਈ ਮੋਟਰ ਇੰਡੀਆ ਦੇ ਪ੍ਰਬੰਧ ਨਿਰਦੇਸ਼ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ.ਐੱਸ.ਕਿਮ ਨੇ ਕਿਹਾ ਕਿ ਕੁੱਲ 1,44,982 ਇਕਾਈਆਂ ਦੇ ਨਿਰਯਾਤ ਅਤੇ 26.8 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਹੁੰਡਈ ਨੇ ਇਕ ਵਾਰ ਫਿਰ ਨਿਰਯਾਤ ਬਾਜ਼ਾਰ 'ਚ ਆਪਣਾ ਟਾਪ ਦਾ ਸਥਾਨ ਕਾਇਮ ਰੱਖਿਆ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬ੍ਰਾਂਡਾਂ ਦੇ ਰਾਹੀਂ ਨਿਰਯਾਤ ਬਾਜ਼ਾਰ 'ਚ ਕੰਪਨੀ ਦਾ ਦਬਦਬਾ ਬਣਿਆ ਹੋਇਆ ਹੈ। ਅਪ੍ਰੈਲ-ਦਸੰਬਰ ਦੀ ਮਿਆਦ 'ਚ ਫੋਰਡ ਇੰਡੀਆ ਦਾ ਨਿਰਯਾਤ 12.57 ਫੀਸਦੀ ਘੱਟ ਕੇ 1,06,084 ਇਕਾਈ ਰਹਿ ਗਿਆ। ਉੱਧਰ ਘਰੇਲੂ ਕਾਰ ਬਾਜ਼ਾਰ ਦੀ ਅਗਲੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਨਿਰਯਾਤ 1.7 ਫੀਸਦੀ ਘੱਟ ਕੇ 75,948 ਇਕਾਈ ਰਹਿ ਗਿਆ। ਉੱਧਰ ਸਮੀਖਿਆਧੀਨ ਮਿਆਦ 'ਚ ਨਿਸਾਨ ਮੋਟਰ ਇੰਡੀਆ ਦਾ ਨਿਰਯਾਤ 39.97 ਫੀਸਦੀ ਵਧ ਕੇ 60,739 ਇਕਾਈ 'ਤੇ ਪਹੁੰਚ ਗਿਆ। ਜਨਰਲ ਮੋਟਰ

Aarti dhillon

This news is Content Editor Aarti dhillon