ਭਾਰਤ 'ਚ ਤਿਆਰ ਕੀਤੇ ਜਾਂਦੇ ਖਾਣ ਵਾਲੇ ਤੇਲਾਂ ਦੀ ਬਰਾਮਦ 54 ਫ਼ੀਸਦੀ ਵਧੀ

07/17/2020 1:35:50 PM

ਨਵੀਂ ਦਿੱਲੀ – ਦੇਸ਼ ਤੋਂ ਖਾਣ ਵਾਲੇ ਤੇਲਾਂ ਦੀ ਬਰਾਮਦ ਵਿੱਤੀ ਸਾਲ 2019-20 ’ਚ 54 ਫ਼ੀਸਦੀ ਵਧ ਕੇ 80765 ਟਨ ਤੱਕ ਪਹੁੰਚ ਗਈ। ਇਸ ਵਾਧੇ ਦਾ ਕਾਰਣ ਵਿਸ਼ੇਸ਼ ਕਰ ਕੇ ਚੀਨ ਨੂੰ ਮੂੰਗਫਲੀ ਤੇਲ ਦੀ ਬਰਾਮਦ ’ਚ ਭਾਰੀ ਵਾਧੇ ਦਾ ਹੋਣਾ ਸੀ। ਤੇਲ ਉਦਯੋਗਾਂ ਦੇ ਪ੍ਰਮੁੱਖ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸ. ਈ. ਏ.) ਨੇ ਇਹ ਜਾਣਕਾਰੀ ਦਿੱਤੀ।

ਮੁੱਲ ਦੇ ਸੰਦਰਭ ’ਚ ਖਾਣ ਵਾਲੇ ਤੇਲਾਂ ਦੀ ਲਦਾਈ 52.36 ਫ਼ੀਸਦੀ ਵਧ ਕੇ 955.51 ਕਰੋੜ ਰੁਪਏ ਹੋ ਗਈ, ਜਦੋਂ ਕਿ ਸਾਲ 2018-19 ’ਚ ਇਹ ਬਰਾਮਦ 52490 ਟਨ ਹੋਈ ਸੀ, ਜਿਸ ਦਾ ਮੁੱਲ 627.11 ਕਰੋੜ ਰੁਪਏ ਰਿਹਾ ਸੀ। ਦੇਸ਼ਾਂ-ਵਿਦੇਸ਼ਾਂ ’ਚ ਵੱਸੇ ਭਾਰਤੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਘੱਟ ਮਾਤਰਾ ’ਚ ਖਾਣ ਵਾਲੇ ਤੇਲਾਂ ਦੀ ਬਰਾਮਦ ਕਰਦਾ ਹੈ। ਨਹੀਂ ਤਾਂ ਕੱਚੇ ਤੇਲ ਅਤੇ ਸੋਨੇ ਤੋਂ ਬਾਅਦ ਭਾਰਤ ’ਚ ਤੀਜੇ ਨੰਬਰ ’ਤੇ ਸਭ ਤੋਂ ਵੱਧ ਦਰਾਮਦ ਖਾਣ ਵਾਲੇ ਤੇਲਾਂ ਦੀ ਹੁੰਦੀ ਹੈ। ਐੱਸ. ਈ. ਏ. ਮੁਤਾਬਕ ਦੇਸ਼ ਨੇ ਸਾਲ 2019-20 ਦੌਰਾਨ 955.51 ਕਰੋੜ ਮੁੱਲ ਦੇ 80765 ਟਨ ਵੱਖ-ਵੱਖ ਖਾਣ ਵਾਲੇ ਤੇਲਾਂ ਦੀ ਬਰਾਮਦ ਕੀਤੀ, ਜਦੋਂ ਕਿ ਪਿਛਲੇ ਸਾਲ ਦੌਰਾਨ 52490 ਟਨ ਖਾਣ ਵਾਲੇ ਤੇਲਾਂ ਦੀ ਬਰਾਮਦ ਕੀਤੀ ਗਈ ਸੀ।

Inder Prajapati

This news is Content Editor Inder Prajapati