2017-18 ਦੌਰਾਨ ਹੋਈ 302.84 ਅਰਬ ਡਾਲਰ ਦੀ ਬਰਾਮਦ

04/14/2018 4:28:08 AM

ਨਵੀਂ ਦਿੱਲੀ-ਕੌਮਾਂਤਰੀ ਬਾਜ਼ਾਰ 'ਚ ਭਾਰਤੀ ਇੰਜੀਨੀਅਰਿੰਗ ਉਤਪਾਦ, ਆਰਗੈਨਿਕ ਅਤੇ ਇਨਆਰਗੈਨਿਕ ਕੈਮੀਕਲਸ, ਦਵਾਈ ਅਤੇ ਫਾਰਮਾ, ਸੂਤ ਅਤੇ ਚੌਲਾਂ ਦੀ ਮੰਗ ਆਉਣ ਨਾਲ ਵਿੱਤੀ ਸਾਲ 2017-18 ਦੌਰਾਨ ਦੇਸ਼ ਦੀ ਬਰਾਮਦ 9.78 ਫ਼ੀਸਦੀ ਦੇ ਵਾਧੇ ਨਾਲ 302.84 ਅਰਬ ਡਾਲਰ ਹੋ ਗਈ ਹੈ। 
ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਨੇ ਦੱਸਿਆ ਕਿ ਬੀਤੇ ਵਿੱਤੀ ਸਾਲ 'ਚ ਇੰਜੀਨੀਅਰਿੰਗ ਉਤਪਾਦਾਂ ਦੀ ਬਰਾਮਦ 'ਚ 2.62 ਫ਼ੀਸਦੀ, ਆਰਗੈਨਿਕ ਅਤੇ ਇਨਆਰਗੈਨਿਕ ਕੈਮੀਕਲਸ 'ਚ 31.75 ਫ਼ੀਸਦੀ, ਦਵਾਈ ਅਤੇ ਫਾਰਮਾ 'ਚ 8.4 ਫ਼ੀਸਦੀ, ਸੂਤ 14.27 ਫ਼ੀਸਦੀ ਅਤੇ ਚੌਲਾਂ 'ਚ 20.91 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।  
ਇਸ ਤੋਂ ਪਿਛਲੇ ਵਿੱਤੀ ਸਾਲ 'ਚ ਬਰਾਮਦ 275.85 ਅਰਬ ਡਾਲਰ ਦਰਜ ਕੀਤੀ ਗਈ ਸੀ। ਹਾਲਾਂਕਿ ਮਾਰਚ 2018 'ਚ ਬਰਾਮਦ ਮਾਮੂਲੀ 0.66 ਫ਼ੀਸਦੀ ਘਟ ਕੇ 29.11 ਫ਼ੀਸਦੀ ਰਹਿ ਗਈ ਹੈ, ਜਦੋਂ ਕਿ ਮਾਰਚ 2017 'ਚ ਇਹ 29.30 ਅਰਬ ਡਾਲਰ ਰਹੀ ਸੀ।