ਬਰਾਮਦ ''ਚ ਲਗਾਤਾਰ 6ਵੇਂ ਮਹੀਨੇ ਗਿਰਾਵਟ, ਅਗਸਤ ''ਚ ਇੰਨੀ ਘਟੀ

09/15/2020 8:53:05 PM

ਨਵੀਂ ਦਿੱਲੀ— ਬਰਾਮਦ 'ਚ ਲਗਾਤਾਰ 6ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਪੈਟਰੋਲੀਅਮ, ਚਮੜਾ, ਇੰਜੀਨੀਅਰਿੰਗ ਸਾਮਾਨ ਅਤੇ ਰਤਨ ਤੇ ਗਹਿਣਿਆਂ ਦੀ ਬਰਾਮਦ ਘਟਣ ਨਾਲ ਦੇਸ਼ ਦੀ ਕੁੱਲ ਬਰਾਮਦ ਅਗਸਤ 'ਚ 12.66 ਫੀਸਦੀ ਘੱਟ ਕੇ 22.7 ਅਰਬ ਡਾਲਰ ਰਹੀ।

ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ, ਦੇਸ਼ ਦੀ ਦਰਾਮਦ ਵੀ ਇਸ ਸਾਲ ਅਗਸਤ ਮਹੀਨੇ 'ਚ 26 ਫੀਸਦੀ ਘੱਟ ਕੇ 29.47 ਅਰਬ ਡਾਲਰ ਰਹੀ।

ਇਸ ਨਾਲ ਵਪਾਰ ਘਾਟਾ 6.77 ਅਰਬ ਡਲਰ 'ਤੇ ਆ ਗਿਆ, ਜੋ ਇਕ ਸਾਲ ਪਹਿਲਾਂ 2019 ਦੇ ਇਸੇ ਮਹੀਨੇ 'ਚ 13.86 ਅਰਬ ਡਾਲਰ 'ਤੇ ਸੀ। ਤੇਲ ਦਰਾਮਦ ਇਸ ਦੌਰਾਨ 41.62 ਫੀਸਦੀ ਘੱਟ ਕੇ 6.42 ਅਰਬ ਡਾਲਰ ਰਹੀ। ਸੋਨੇ ਦੀ ਦਰਾਮਦ ਇਸ ਸਾਲ ਅਗਸਤ 'ਚ ਉਛਲ ਕੇ 3.7 ਅਰਬ ਡਾਲਰ 'ਤੇ ਪਹੁੰਚ ਗਈ, ਜੋ ਅਗਸਤ 2019 'ਚ 1.36 ਅਰਬ ਡਾਲਰ ਸੀ।
ਮੌਜੂਦਾ ਵਿੱਤੀ ਸਾਲ 2020-21 'ਚ ਅਪ੍ਰੈਲ ਤੋਂ ਅਗਸਤ ਮਿਆਦ ਦੌਰਾਨ ਬਰਾਮਦ 26.65 ਫੀਸਦੀ ਘੱਟ ਕੇ 97.66 ਅਰਬ ਡਾਲਰ ਰਹੀ, ਜਦੋਂ ਕਿ ਦਰਾਮਦ 48.73 ਫੀਸਦੀ ਘੱਟ ਕੇ 118.38 ਅਰਬ ਡਾਲਰ ਰਹੀ। ਇਸ ਨਾਲ ਕੁੱਲ ਵਪਾਰ ਘਾਟਾ 20.72 ਅਰਬ ਡਾਲਰ ਰਿਹਾ।

Sanjeev

This news is Content Editor Sanjeev