ਦਸੰਬਰ ''ਚ ਨਿਰਯਾਤ ''ਚ ਗਿਰਾਵਟ, ਕੁੱਲ 27.36 ਅਰਬ ਡਾਲਰ ਰਿਹਾ

01/16/2020 10:19:51 AM

ਨਵੀਂ ਦਿੱਲੀ—ਦਸੰਬਰ ਮਹੀਨੇ 'ਚ ਮੈਨਿਊਫੈਕਚਰਿੰਗ ਸੈਕਟਰ 'ਚ ਤੇਜ਼ੀ ਆਉਣ ਦੇ ਬਾਵਜੂਦ ਨਿਰਯਾਤ 'ਚ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਦਸੰਬਰ 2019 'ਚ ਨਿਰਯਾਤ 'ਚ 1.8 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਦਸੰਬਰ ਮਹੀਨੇ 'ਚ ਕੁਲ ਨਿਰਯਾਤ 27.36 ਅਰਬ ਡਾਲਰ ਰਿਹਾ।
ਕਾਰਖਾਨਿਆਂ ਦੇ ਨਵੇਂ ਆਰਡਰ ਅਤੇ ਉਤਪਾਦਨ 'ਚ ਤੇਜ਼ੀ ਨਾਲ ਦੇਸ਼ 'ਚ ਵਿਨਿਰਮਾਣ ਖੇਤਰ ਦੀਆਂ ਗਤੀਵਿਧੀਆਂ 'ਚ ਦਸੰਬਰ 'ਚ ਸੁਧਾਰ ਹੋਇਆ ਹੈ। ਇਸ ਨਾਲ ਰੋਜ਼ਗਾਰ ਦੇ ਮੋਰਚੇ 'ਤੇ ਵੀ ਸੁਧਾਰ ਹੋਇਆ ਸੀ। ਆਈ.ਐੱਚ.ਐੱਸ. ਮਾਰਕਿਟ ਇੰਡੀਆ ਦਾ ਮੈਨਿਊਫੈਕਚਰਿੰਗ ਪਰਚੇਜਿੰਗ ਮੈਨੇਜਰਸ ਸੂਚਕਾਂਕ (ਪੀ.ਐੱਮ.ਆਈ.) ਦਸੰਬਰ 'ਚ ਵਧ ਕੇ 52.7 ਰਿਹਾ। ਨਵੰਬਰ 'ਚ ਇਹ 51.2 'ਤੇ ਸੀ।
ਆਈ.ਐੱਚ.ਐੱਸ. ਮਾਰਕਿਟ ਦੀ ਪ੍ਰਧਾਨ ਅਰਥਸ਼ਾਸਤਰੀ ਪੋਲੀਆਨਾ ਡੀ ਲੀਮਾ ਨੇ ਕਿਹਾ ਕਿ ਕਾਰਖਾਨਿਆਂ ਨੇ ਮੰਗ 'ਚ ਸੁਧਾਰ ਦਾ ਲਾਭ ਚੁੱਕਿਆ ਅਤੇ ਮਈ ਦੇ ਬਾਅਦ ਸਭ ਤੋਂ ਤੇਜ਼ੀ ਦੇ ਉਤਪਾਦਨ ਨੂੰ ਵਧਾਇਆ ਹੈ। ਦਸੰਬਰ 'ਚ ਰੋਜ਼ਗਾਰ ਅਤੇ ਖਰੀਦ ਦੇ ਮੋਰਚੇ 'ਤੇ ਵੀ ਨਵੇਂ ਸਿਰੇ ਤੋਂ ਵਾਧਾ ਹੋਇਆ ਹੈ।

Aarti dhillon

This news is Content Editor Aarti dhillon