ਇਸ ਸਾਲ ਨਿਰਯਾਤ 2013-14 ਦੇ ਰਿਕਾਰਡ ਪੱਧਰ ਨੂੰ ਕਰ ਸਕਦਾ ਹੈ ਪਾਰ

03/16/2019 12:28:10 PM

ਨਵੀਂ ਦਿੱਲੀ—ਹਾਲ ਦੇ ਮਹੀਨਿਆਂ 'ਚ ਸੁਸਤੀ ਦੇ ਬਾਵਜੂਦ ਚਾਲੂ ਵਿੱਤੀ ਸਾਲ 'ਚ ਨਿਰਯਾਤ 2013-14 ਦੇ ਰਿਕਾਰਡ ਪੱਧਰ ਨੂੰ ਪਾਰ ਕਰਨ ਦੀ ਰਾਹ 'ਤੇ ਹੈ। ਸ਼ੁੱਕਰਵਾਰ ਨੂੰ ਕੇਂਦਰੀ ਵਣਜ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਫਰਵਰੀ 'ਚ ਨਿਰਯਾਤ 2.5 ਫੀਸਦੀ ਵਧ ਕੇ 26.7 ਅਰਬ ਡਾਲਰ ਰਿਹਾ। ਇਸ ਦੌਰਾਨ ਇੰਜੀਨੀਅਰਿੰਗ ਗੁਡਸ, ਕੈਮੀਕਲਸ, ਰਾਈਸ, ਕਾਟਨ ਯਾਰਨ ਅਤੇ ਫੈਬਰਿਕਸ ਦੇ ਨਿਰਯਾਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਤੇਲ ਉਤਪਾਦਾਂ ਦੇ ਨਿਰਯਾਤ 'ਚ 7.7 ਫੀਸਦੀ ਦੀ ਗਿਰਾਵਟ ਦੇਖੀ ਗਈ। 
ਫਰਵਰੀ 'ਚ ਸੋਨਾ, ਇਲੈਕਟ੍ਰੋਨਿਕਸ ਉਤਪਾਦ ਅਤੇ ਕੱਚੇ ਤੇਲ ਦਾ ਆਯਾਤ ਘਟ ਰਿਹਾ, ਜਿਸ ਦੇ ਕਾਰਨ ਆਯਾਤ ਬਿਲ 5.4 ਫੀਸਦੀ ਘਟ ਕੇ 36.3 ਅਰਬ ਡਾਲਰ ਦਾ ਰਿਹਾ। ਇਸ ਨਾਲ ਵਪਾਰ ਘਾਟਾ ਘਟ ਕੇ 9.6 ਅਰਬ ਡਾਲਰ ਦਾ ਹੋ ਗਿਆ ਜੋ ਪਿਛਲੇ ਸਾਲ ਫਰਵਰੀ 'ਚ 12.3 ਅਰਬ ਡਾਲਰ 'ਤੇ ਰਿਹਾ ਸੀ। ਅਸਲ 'ਚ ਫਰਵਰੀ ਦੌਰਾਨ ਕਰੀਬੀ ਨਜ਼ਰ ਰੱਖੇ ਜਾਣ ਵਾਲੇ 30 ਸੈਕਟਰਸ 'ਚੋਂ 12 ਸੈਕਟਰਸ ਦੇ ਨਿਰਯਾਤ 'ਚ ਗਿਰਾਵਟ ਦੇਖੀ ਗਈ। 
ਵਣਜ ਮੰਤਰਾਲੇ ਵਲੋਂ ਜਾਰੀ ਨਵੀਨਤਮ ਅੰਕੜਿਆਂ ਮੁਤਾਬਤ ਅਪ੍ਰੈਲ-ਫਰਵਰੀ ਦੌਰਾਨ ਭਾਰਤ ਦਾ ਨਿਰਯਾਤ 8.8 ਫੀਸਦੀ ਵਧ ਕੇ 298.5 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਜਦੋਂਕਿ ਆਯਾਤ 10 ਫੀਸਦੀ ਵਾਧੇ ਦੇ ਦਾਅਰੇ 'ਚ ਰਹਿ ਕੇ 464 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ।

Aarti dhillon

This news is Content Editor Aarti dhillon