ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

10/06/2021 6:12:54 PM

ਨਵੀਂ ਦਿੱਲੀ - ਜੇਕਰ ਤੁਸੀਂ ਆਪਣੀ ਲਗਭਗ 15 ਸਾਲ ਪੁਰਾਣੀ ਕਾਰ ਦੀ ਰਜਿਸਟ੍ਰੇਸ਼ਨ ਅਗਲੇ ਸਾਲ ਰੀਨਿਊ ਕਰਵਾਉਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਅਜਿਹਾ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਨਵੇਂ ਨਿਯਮਾਂ ਮੁਤਾਬਕ ਅਪ੍ਰੈਲ 2022 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਵਿੱਚ ਕਾਰ,ਬੱਸ ਅਤੇ ਟਰੱਕ ਦੇ ਰਜਿਸਟ੍ਰੇਸ਼ਨ ਦਾ ਨਵੀਨੀਕਰਣ ਕਰਨ ਲਈ ਤੁਹਾਨੂੰ ਅੱਜ ਦੇ ਮੁਕਾਬਲੇ ਅੱਠ ਗੁਣਾ ਜ਼ਿਆਦਾ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸਦੇ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਨਵੀਂ ਪ੍ਰਣਾਲੀ ਨੂੰ ਅਗਲੇ ਸਾਲ ਤੋਂ ਲਾਗੂ ਕਰਨ ਦੀ ਸੂਚਨਾ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ

ਇਨ੍ਹਾਂ ਇਲਾਕਿਆਂ 'ਚ ਪਹਿਲਾਂ ਤੋਂ ਲਾਗੂ ਹਨ ਨਿਯਮ

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ 'ਤੇ ਇਹ ਪਾਬੰਦੀ ਪਹਿਲਾਂ ਤੋਂ ਲਾਗੂ ਹੈ।

ਇਹ ਵੀ ਪੜ੍ਹੋ : 'ਬਾਏ ਨਾਓ ਪੇ ਲੇਟਰ': ਸਮੇਂ 'ਤੇ ਨਹੀਂ ਕੀਤਾ ਭੁਗਤਾਨ ਤਾਂ ਇਹ ਸਹੂਲਤ ਬਣ ਸਕਦੀ ਹੈ ਮੁਸੀਬਤ

ਜਾਣੋ ਕਿਹੜੇ ਵਾਹਨ ਲਈ ਕਿੰਨੇ ਦੇਣੇ ਹੋਣਗੇ ਚਾਰਜ ਤੇ ਜੁਰਮਾਨਾ

  • ਨੋਟੀਫਿਕੇਸ਼ਨ ਮੁਤਾਬਕ 15 ਸਾਲ ਪੁਰਾਣੀ ਕਾਰ ਦੀ ਰਜਿਸਟ੍ਰੇਸ਼ਨ ਨੂੰ ਨਵਿਆਉਣ ਲਈ ਹੁਣ 5,000 ਰੁਪਏ ਅਦਾ ਕਰਨੇ ਪੈਣਗੇ। ਫਿਲਹਾਲ ਇਹ ਕੰਮ 600 ਰੁਪਏ ਵਿੱਚ ਕੀਤਾ ਜਾ ਰਿਹਾ ਹੈ। ਜੇ ਤੁਸੀਂ ਆਪਣੀ ਕਾਰ ਰਜਿਸਟ੍ਰੇਸ਼ਨ ਨੂੰ ਨਵਿਆਉਣ ਵਿੱਚ ਦੇਰੀ ਕਰਦੇ ਹੋ, ਤਾਂ ਤੁਹਾਨੂੰ 300 ਰੁਪਏ ਪ੍ਰਤੀ ਮਹੀਨਾ ਜੁਰਮਾਨਾ ਕੀਤਾ ਜਾਵੇਗਾ।
  • ਇਸੇ ਤਰ੍ਹਾਂ ਪੁਰਾਣੀ ਬਾਈਕ ਦੀ ਰਜਿਸਟ੍ਰੇਸ਼ਨ ਨਵਿਆਉਣ ਲਈ ਹੁਣ 1000 ਰੁਪਏ ਦੇਣੇ ਪੈਣਗੇ। ਇਹ ਫੀਸ ਹੁਣ 300 ਰੁਪਏ ਹੈ।
  • ਇਸ ਦੇ ਨਾਲ ਹੀ 15 ਸਾਲ ਤੋਂ ਪੁਰਾਣੀਆਂ ਬੱਸਾਂ ਅਤੇ ਟਰੱਕਾਂ ਲਈ ਫਿਟਨੈਸ ਸਰਟੀਫਿਕੇਟ ਦੇ ਨਵੀਨੀਕਰਨ 'ਤੇ 12,500 ਰੁਪਏ ਖਰਚ ਹੋਣਗੇ, ਜੋ ਇਸ ਵੇਲੇ 1,500 ਰੁਪਏ ਵਿੱਚ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਫਿਟਨੈਸ ਸਰਟੀਫਿਕੇਟ ਦੇ ਨਵੀਨੀਕਰਨ ਵਿੱਚ ਦੇਰ ਹੋਣ ਦੀ ਸਥਿਤੀ ਵਿਚ ਪ੍ਰਤੀ ਦਿਨ 50 ਰੁਪਏ ਜੁਰਮਾਨਾ ਲੱਗੇਗਾ।
  •  ਵਪਾਰਕ ਵਾਹਨਾਂ ਦੇ ਮਾਮਲੇ ਵਿੱਚ, ਜੁਰਮਾਨਾ 500 ਰੁਪਏ ਪ੍ਰਤੀ ਮਹੀਨਾ ਹੋਵੇਗਾ।
  • ਇਸੇ ਤਰ੍ਹਾਂ ਜਦੋਂ ਕੋਈ ਵਪਾਰਕ ਵਾਹਨ ਅੱਠ ਸਾਲ ਦਾ ਹੋ ਜਾਂਦਾ ਹੈ, ਤਾਂ ਇਸਦੇ ਫਿਟਨੈਸ ਸਰਟੀਫਿਕੇਟ ਨੂੰ ਹਰ ਸਾਲ ਨਵਿਆਉਣ ਦੀ ਜ਼ਰੂਰਤ ਹੋਏਗੀ।
  • 15 ਸਾਲਾਂ ਬਾਅਦ ਹਰੇਕ ਵਾਹਨ ਦਾ ਨਵੀਨੀਕਰਣ ਸਿਰਫ਼ ਪੰਜ ਸਾਲ ਲਈ ਕੀਤਾ ਜਾਵੇਗਾ। ਹਰ ਪੰਜ ਸਾਲ ਬਾਅਦ ਮੁੜ ਨਵੀਨੀਕਰਣ ਕਰਵਾਉਣਾ ਲਾਜ਼ਮੀ ਹੋਵੇਗਾ।
  • ਮੈਨੁਅਲ ਫਿਟਨੈਸ ਟੈਸਟ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ 

ਨੋਟੀਫਿਕੇਸ਼ਨ ਵਿੱਚ ਵਾਹਨਾਂ ਦੇ ਮੈਨੁਅਲ ਅਤੇ ਆਟੋਮੈਟਿਕ ਫਿਟਨੈਸ ਟੈਸਟ ਦੀ ਫੀਸ ਦਾ ਵੀ ਜ਼ਿਕਰ ਹੈ। ਸਰਕਾਰ ਮੈਨੁਅਲ ਫਿਟਨੈਸ ਟੈਸਟ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਵਿੱਚ ਹੇਰਾਫੇਰੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur