‘ਆਈ.ਟੀ. ਸੈਕਟਰ ’ਚ ਨਵੀਂ ਨੌਕਰੀ ’ਤੇ ਮਹਿੰਗੀ ਬਾਈਕ ਅਤੇ ਬੋਨਸ ਦਾ ਆਫਰ’

08/04/2021 1:29:16 AM

ਬੇਂਗਲੁਰੂ - ਪਿਛਲੇ ਕੁਝ ਸਮੇਂ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਹਾਲਾਂਕਿ ਆਰਥਿਕ ਗਤੀਵਿਧੀਆਂ ਇਕ ਵਾਰ ਮੁੜ ਸ਼ੁਰੂ ਹੋਣ ਦੇ ਨਾਲ ਹੀ ਇਸ ’ਚ ਸੁਧਾਰ ਵੀ ਦੇਖਣ ਨੂੰ ਮਿਲਿਆ ਹੈ।

ਇਨਫਾਰਮੇਸ਼ਨ ਤਕਨਾਲੋਜੀ (ਆਈ. ਟੀ.) ਸੈਕਟਰ ਦੀਆਂ ਕੰਪਨੀਆਂ ’ਚ ਕੰਮ ਕਰਨ ਵਾਲੇ ਲੋਕਾਂ ਲਈ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ। ਜੇ ਤੁਹਾਨੂੰ ਇਸ ਸੈਕਟਰ ’ਚ ਕੁਝ ਸਾਲਾਂ ਦਾ ਤਜ਼ਰਬਾ ਹੈ ਤਾਂ ਤੁਹਾਡੇ ਹੱਥ ’ਚ ਇਕ ਤੋਂ ਜ਼ਿਆਦਾ ਜੌਬ ਆਫਰ ਹੋਵੇ। ਇਹੀ ਕਾਰਨ ਹੈ ਕਿ ਇਸ ਸੈਕਟਰ ’ਚ ਧੜਾਧੜ ਅਸਤੀਫਿਆਂ ਦਾ ਦੌਰ ਚੱਲ ਰਿਹਾ ਹੈ।

ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਯੁਕਤੀਆਂ ਲਈ ਲੋੜੀਂਦੇ ਯੋਗ ਲੋਕ ਨਹੀਂ ਹਨ, ਇਸ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤ ਕਰਨ ਲਈ ਕੰਪਨੀਆਂ ਕਈ ਤਰ੍ਹਾਂ ਦੀ ਪੇਸ਼ਕਸ਼ ਕਰ ਕੇ ਲੁਭਾਉਣ ਦੀ ਕੋਸ਼ਿਸ਼ ਵੀ ਕਰ ਰਹੀਆਂ ਹਨ। ਉਦਾਹਰਣ ਵਜੋਂ ਦੇਖੀਏ ਤਾਂ ਕਈ ਕਰਮਚਾਰੀਆਂ ਨੂੰ ਜੁਆਇਨਿੰਗ ਬੋਨਸ ਵੀ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਬ੍ਰਿਟੇਨ ’ਚ ਹੁਣ ਟੈਫ ਦਰਿਆ ’ਤੇ ਫੁੱਲ ਪ੍ਰਵਾਹ ਕਰਨਗੇ ਹਿੰਦੂ-ਸਿੱਖ ਭਾਈਚਾਰੇ

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਫਿਨਟੈੱਕ ਫਰਮ ਭਾਰਤਪੇਅ ਨਵੀਂ ਜੁਆਇਨਿੰਗ ਕਰਨ ਵਾਲਿਆਂ ਨੂੰ ਬੀ. ਐੱਮ. ਡਬਲਯੂ. ਬਾਈਕਸ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਕੰਪਨੀਆਂ ਆਈਫੋਨ ਅਤੇ ਫਲੈਕਸੀ-ਵਰਕਿੰਗ ਦੀ ਵੀ ਪੇਸ਼ਕਸ਼ ਕਰ ਰਹੀਆਂ ਹਨ। ਕੁਝ ਉਮੀਦਵਾਰਾਂ ਨੂੰ ਇਹ ਕੰਪਨੀਆਂ ਆਪਣਾ ਅਸੈੱਸਮੈਂਟ ਟੈਸਟ ਦੇਣ ਲਈ 1000 ਤੋਂ 5000 ਰੁਪਏ ਤੱਕ ਦਾ ਭੁਗਤਾਨ ਕਰ ਰਹੀਆਂ ਹਨ।

ਹਰ ਹਫਤੇ ਸ਼ਡਿਊਲ ਹੋ ਰਹੇ 1000 ਤੋਂ ਜ਼ਿਆਦਾ ਇੰਟਰਵਿਊ
ਆਈ. ਟੀ. ਸੈਕਟਰ ’ਚ ਨੌਕਰੀਆਂ ਦੇ ਹੜ੍ਹ ਦਰਮਿਆਨ ਰਿਕਰੂਟਮੈਂਟ ਫਰਮਜ਼ ਵੀ ਮੌਕੇ ਦਾ ਲਾਭ ਲੈ ਰਹੀਆਂ ਹਨ। ਹਾਲਾਂਕਿ ਇਸ ਲਈ ਉਨ੍ਹਾਂ ਨੂੰ ਓਵਰਟਾਈਮ ਕੰਮ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਲਈ ਕੈਂਡੀਡੇਟ ਨਾਲ ਨੈਗੋਸ਼ੀਏਸ਼ਨ ਕਰਨਾ ਵੀ ਮੁਸ਼ਕਲ ਸਾਬਤ ਹੋ ਰਿਹਾ ਹੈ। ਇਕ ਟੈਲੇਂਟ ਕੰਸਲਟੈਂਸੀ ਫਰਮ ਦਾ ਦਾਅਵਾ ਹੈ ਕਿ ਇਕ ਹਫਤੇ ’ਚ 1000 ਤੋਂ ਵੱਧ ਇੰਟਰਵਿਊ ਸ਼ਡਿਊਲ ਹੋ ਰੇਹ ਹਨ। ਇਨ੍ਹਾਂ ’ਚੋਂ ਕਰੀਬ 40 ਫੀਸਦੀ ਇੰਟਰਵਿਊ ਕਿਸੇ ਕਾਰਨਾਂ ਕਰ ਕੇ ਰੱਦ ਕਰਨੇ ਪੈ ਰਹੇ ਹਨ, ਜਦ ਕਿ ਬਾਕੀ ਦੇ ਬਚੇ 60 ਫੀਸਦੀ ਇੰਟਰਵਿਊ ’ਚ ਸਿਰਫ 75 ਫੀਸਦੀ ਹੀ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ - ਮਹਾਰਾਸ਼ਟਰ 'ਚ ਹੜ੍ਹ ਪ੍ਰਭਾਵਿਤ ਲੋਕਾਂ ਲਈ 11,500 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਿਲੀ ਮਨਜ਼ੂਰੀ

ਜਿੰਨੇ ਹੁਨਰਮੰਦ, ਓਨੇ ਵੱਧੇ ਆਫਰ
ਕੋਰੋਨਾ ਵਾਇਰਸ ਮਹਾਮਾਰੀ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਆਈ. ਟੀ. ਸੈਕਟਰ ’ਚ ਇੰਨੀਆਂ ਨੌਕਰੀਆਂ ਨਹੀਂ ਸਨ। ਕਈ ਵੱਡੀਆਂ ਫਰਮਜ਼ ’ਚ ਛਾਂਟੀ ਤੱਕ ਦੇਖਣ ਨੂੰ ਮਿਲੀ ਪਰ ਪਿਛਲੀਆਂ ਤਿੰਨ ਤਿਮਾਹੀਆਂ ਨੂੰ ਦੇਖੀਏ ਤਾਂ ਟੈਲੈਂਟ ਦੀ ਮੰਗ ’ਚ ਵਾਧਾ ਹੋਇਆ ਹੈ। ਫਿਲਹਾਲ ਚੁਣੇ ਗਏ ਸਾਰੇ ਉਮੀਦਵਾਰਾਂ ’ਚੋਂ ਕਰੀਬ 30 ਤੋਂ 50 ਫੀਸਦੀ ਜੌਬ ਆਫਰ ਨੂੰ ਠੁਕਰਾ ਚੁੱਕੇ ਹਨ ਜੋ ਉਮੀਦਵਾਰ ਜਿੰਨਾ ਹੁਨਰਮੰਦ ਹੈ, ਉਸ ਕੋਲ ਓਨੇ ਹੀ ਵਧੇਰੇ ਆਫਰ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Inder Prajapati

This news is Content Editor Inder Prajapati