ਦੇਸ਼ ’ਚ ਧਨਤੇਰਸ ਸਮੇਤ ਦੋ ਦਿਨਾਂ ’ਚ ਹੋ ਸਕਦੈ 40,000 ਕਰੋੜ ਦਾ ਕਾਰੋਬਾਰ

10/23/2022 1:31:15 PM

ਨਵੀਂ ਦਿੱਲੀ–ਦੇਸ਼ ’ਚ ਧਨਤੇਰਸ ਮੌਕੇ ਦੋ ਦਿਨਾਂ ’ਚ ਲਗਭਗ 40 ਹਜ਼ਾਰ ਕਰੋੜ ਰੁਪਏ ਦਾ ਪ੍ਰਚੂਨ ਵਪਾਰ ਹੋਣ ਦਾ ਅਨੁਮਾਨ ਹੈ, ਜਿਸ ’ਚ ਸ਼ਨੀਵਾਰ ਨੂੰ 15 ਹਜ਼ਾਰ ਕਰੜ ਰੁਪਏ ਅਤੇ ਐਤਵਾਰ ਨੂੰ 25 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੋ ਸਕਦਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਧਨਤੇਰਸ ਵਾਲੇ ਦਿਨ ਨਵੀਂ ਚੀਜ਼ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ, ਜਿਸ ’ਚ ਇਸ ਦਿਨ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਵਸਤਾਂ ਜਿਵੇਂ ਵਾਹਨ, ਇੰਜੀਨੀਅਰਿੰਗ ਦਾ ਸਾਮਾਨ ਅਤੇ ਫਰਨੀਚਰ ਦੀ ਮਜ਼ਬੂਤ ਮੰਗ ਰਹਿੰਦੀ ਹੈ।
ਆਲ ਇੰਡੀਆ ਜਿਊਲਰਸ ਅਤੇ ਗੋਲਡਸਮਿਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਦੇਸ਼ ਭਰ ਦੇ ਜਿਊਲਰੀ ਵਪਾਰੀਆਂ ’ਚ ਧਨਤੇਰਸ ਦੀ ਵਿਕਰੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ, ਜਿਸ ਲਈ ਜਿਊਲਰੀ ਵਪਾਰੀਆਂ ਨੇ ਵਿਆਪਕ ਪੱਧਰ ’ਤੇ ਕਾਫੀ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇਸ ਸਾਲ ਆਰਟੀਫਿਸ਼ੀਅਲ ਜਿਊਲਰੀ ਦੀ ਵੀ ਵੱਡੀ ਮੰਗ ਬਾਜ਼ਾਰਾਂ ’ਚ ਦਿਖਾਈ ਦੇ ਰਹੀ ਹੈ, ਉੱਥੇ ਹੀ ਸੋਨੇ-ਚਾਂਦੀ ਦੇ ਸਿੱਕੇ, ਨੋਟ ਅਤੇ ਮੂਰਤੀਆਂ ਨੂੰ ਵੀ ਧਨਤੇਰਸ ’ਤੇ ਵੱਡੀ ਮਾਤਰਾ ’ਚ ਖਰੀਦਿਆ ਜਾਣਾ ਵੀ ਸੰਭਾਵਿਤ ਹੈ।

Anuradha

This news is Content Editor Anuradha