ਯੂਰਪੀਅਨ ਸੈਂਟਰਲ ਬੈਂਕ ਨੇ ਨੀਤੀਗਤ ਦਰ 4 ਫੀਸਦੀ ''ਤੇ ਰੱਖੀ ਬਰਕਰਾਰ

01/25/2024 10:57:23 PM

ਫ੍ਰੈਂਕਫਰਟ (ਏ.ਪੀ.) - ਯੂਰਪੀਅਨ ਸੈਂਟਰਲ ਬੈਂਕ (ਈਸੀਬੀ) ਨੇ ਮਹਿੰਗਾਈ ਨੂੰ ਨਿਯੰਤਰਣ ਵਿੱਚ ਰੱਖਣ ਦੀ ਕੋਸ਼ਿਸ਼ ਵਿੱਚ ਵੀਰਵਾਰ ਨੂੰ ਆਪਣੀ ਮੁੱਖ ਨੀਤੀ ਦਰ ਨੂੰ 4 ਫੀਸਦੀ 'ਤੇ ਬਰਕਾਰ ਰੱਖਿਆ ਹੋਇਆ ਹੈ। ਇਸ ਕਾਰਨ ਕੰਪਨੀਆਂ ਅਤੇ ਖਪਤਕਾਰਾਂ ਲਈ ਕਰਜ਼ੇ ਮਹਿੰਗੇ ਰਹਿਣਗੇ। ਵਿੱਤੀ ਬਾਜ਼ਾਰ ਅਪ੍ਰੈਲ ਵਿੱਚ ਨੀਤੀਗਤ ਦਰ ਵਿੱਚ ਕਟੌਤੀ ਦੀ ਉਮੀਦ ਕਰ ਰਿਹਾ ਹੈ। ਹਾਲਾਂਕਿ, ਯੂਰਪੀਅਨ ਸੈਂਟਰਲ ਬੈਂਕ ਦੇ ਪ੍ਰਧਾਨ ਕ੍ਰਿਸਟੀਨ ਲੈਗਾਰਡ ਨੇ ਸੰਕੇਤ ਦਿੱਤਾ ਹੈ ਕਿ ਇਸ ਗਰਮੀ ਵਿੱਚ ਕਟੌਤੀ ਹੋ ਸਕਦੀ ਹੈ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, "ਘਰੇਲੂ ਕੀਮਤਾਂ ਦਾ ਦਬਾਅ ਬਣਿਆ ਹੋਇਆ ਹੈ... ਉੱਚ ਨੀਤੀਗਤ ਦਰਾਂ ਮਹਿੰਗਾਈ ਨੂੰ ਹੇਠਾਂ ਲਿਆਉਣ ਵਿੱਚ ਮਦਦ ਕਰ ਰਹੀਆਂ ਹਨ।" ਨਾਲ ਹੀ ਉਨ੍ਹਾਂ ਨੇ ਇਹ ਵੀ ਸਾਵਧਾਨ ਕੀਤਾ ਕਿ ਜਦੋਂ ਤੱਕ ਜ਼ਰੂਰਤ ਹੋਵੇਗੀ ਵਿਆਜ ਦਰਾਂ ਉੱਚੀਆਂ ਰਹਿਣਗੀਆਂ।

ਇਹ ਵੀ ਪੜ੍ਹੋ - RBI ਨੇ ਜ਼ੋਮੈਟੋ ਨੂੰ ਦਿੱਤੀ ਪੇਮੈਂਟ ਐਗ੍ਰੀਗੇਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

Inder Prajapati

This news is Content Editor Inder Prajapati