EU ਨੇ ਨੈੱਟਫਲਿਕਸ ਨੂੰ ਕਿਹਾ- ਬੰਦ ਕਰੋ HD ਵੀਡੀਓ, ਨਹੀਂ ਤਾਂ ਹੋ ਸਕਦੀ ਹੈ ਡਾਟਾ ਦੀ ਸਮੱਸਿਆ

03/20/2020 12:32:29 PM

ਗੈਜੇਟ ਡੈਸਕ– ਕੋਰੋਨਾਵਾਇਰਸ ਕਾਰਨ ਅੱਧੀ ਦੁਨੀਆ ਘਰਾਂ ’ਚ ਕੈਦ ਹੈ। ਉਥੇ ਹੀ ਲੱਖਾਂ ਲੋਕ ਘਰੋਂ ਕੰਮ ਕਰ ਰਹੇ ਹਨ। ਜੋ ਲੋਕ ਘਰ ਹਨ ਉਹ ਆਨਲਾਈਨ ਵੀਡੀਓ ਦੇਖ ਕੇ ਅਦੇ ਗੇਮ ਖੇਡ ਕੇ ਆਪਣਾ ਸਮਾਂ ਬੀਤਾ ਰਹੇ ਹਨ। ਇਸ ਵਿਚਕਾਰ ਯੂਰਪੀਅਨ ਯੂਨੀਅਨ ਨੇ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਸਟਰੀਮਿੰਗ ਵਰਗੇ ਪਲੇਟਫਾਰਮਾਂ ਨੂੰ ਕਿਹਾ ਹੈ ਕਿ ਉਹ ਹਾਈ ਡੈਫੀਨੇਸ਼ਨ (ਐੱਚ.ਡੀ.) ਕੁਆਲਿਟੀ ’ਚ ਵੀਡੀਓ ਦਖਾਉਣਾ ਬੰਦ ਕਰੇ ਨਹੀਂ ਤਾਂ ਯੂਜ਼ਰਜ਼ ਨੂੰ ਇੰਟਰਨੈੱਟ ਆਊਟੇਜ ਦੀ ਸਮੱਸਿਆ ਹੋ ਸਕਦੀ ਹੈ। ਯੂਰਪੀਅਨ ਕਮਿਸ਼ਨਰ ਥਿਅਰੀ ਬ੍ਰੇਟਨ ਨੇ ਟਵੀਟ ਕਰਕੇ ਕਿਹਾ ਹੈ ਕਿ ਬ੍ਰਿਟੇਨ ਦੀਆਂ ਸਾਰੀਆਂ ਕੰਪਨੀਆਂ ਨੂੰ ਕੁਝ ਦਿਨਾਂ ਲਈ ਸਟੈਂਡਰਡ ਡੈਫੀਨੇਸ਼ਨ (ਐੱਸ.ਡੀ.) ਕੁਆਲਿਟੀ ’ਚ ਵੀਡੀਓ ਸਟਰੀਮਿੰਗ ਕਰਨੀ ਚਾਹੀਦੀ ਹੈ। ਥਿਅਰੀ ਨੇ ਇਹ ਟਵੀਟ ਨੈੱਟਫਲਿਕਸ ਲਈ ਸੀ.ਈ.ਓ. ਰੀਡ ਹੇਸਟਿੰਗਸ ਨਾਲ ਹੋਈ ਗੱਲਬਾਤ ਦੇ ਆਧਾਰ ’ਤੇ ਕੀਤਾ ਹੈ। 

 

ਉਨ੍ਹਾਂ #SwitchtoStandard ਦਾ ਇਸਤੇਮਾਲ ਕੀਤਾ ਅਤੇ ਕਿਹਾ ਕਿ ਜਦੋਂ ਐੱਚ.ਡੀ. ਜ਼ਰੂਰੀ ਨਹੀਂ ਹੈ ਤਾਂ ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਉਥੇ ਹੀ ਇਸ ਟਵੀਟ ਤੋਂ ਬਾਅਦ ਨੈੱਟਫਲਿਕਸ ਦੇ ਇਕ ਬੁਲਾਰੇ ਨੇ ਸੀ.ਐੱਨ.ਐੱਨ. ਬਿਜ਼ਨੈੱਸ ਨੂੰ ਕਿਹਾ ਕਿ ਹੇਸਟਿੰਗਸ ਅਤੇ ਬ੍ਰੇਟਨ ਵੀਰਵਾਰ ਨੂੰ ਫਿਰ ਤੋਂ ਇਸ ਮਾਮਲੇ ’ਤੇ ਗੱਲ ਕਰਨਗੇ। 

ਨੈੱਟਫਲਿਕਸ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨਰ ਬ੍ਰੇਟਨ ਇਹ ਯਕੀਨੀ ਕਰ ਲਈ ਸਹੀ ਹਨ ਕਿ ਇੰਟਰਨੈੱਟ ਇਸ ਮਹੱਤਵਪੂਰਨ ਸਮੇਂ ’ਚ ਸੁਚਾਰੂ ਰੂਪ ਨਾਲ ਚੱਲਦਾ ਰਹੇ। ਅਸੀਂ ਕਈ ਸਾਲਾਂ ਤਕ ਨੈੱਟਵਰਕ ਕੁਸ਼ਲਤਾ ’ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਸ ਵਿਚ ਦੂਰਸੰਚਾਰ ਕੰਪਨੀਆਂ ਲਈ ਸਾਡੀ ਖੁਲ੍ਹੀ ਕੁਨੈਕਟ ਸੇਵਾ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਉਥੇ ਹੀ ਨੈੱਟਫਲਿਕਸ ਨੇ ਕਿਹਾ ਹੈ ਕਿ ਉਸ ਨੇ ਪਹਿਲਾਂ ਹੀ ਵੀਡੀਓ ਕੁਆਲਿਟੀ ਨੂੰ ਐਡਜਸਟ ਕੀਤਾ ਹੈ ਤਾਂ ਜੋਂ ਲੋਕਾਂ ਨੂੰ ਘੱਟ ਬੈਂਡਵਿਡਥ ’ਤੇ ਬਿਹਤਰ ਵੀਡੀਓ ਕੁਆਲਿਟੀ ਮਿਲਦੀ ਰਹੇ। 

Rakesh

This news is Content Editor Rakesh