ਐੱਸਾਰ ਸਟੀਲ ਦੇ ਹੱਲ ਨਾਲ ਤੀਜੀ ਤਿਮਾਹੀ ’ਚ ਵਧੇਗਾ ਐੱਸ. ਬੀ. ਆਈ. ਦਾ ਲਾਭ : ਰਜਨੀਸ਼ ਕੁਮਾਰ

12/16/2019 7:11:59 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਐੱਸਾਰ ਸਟੀਲ ਮਾਮਲੇ ਦੇ ਹੱਲ ਨਾਲ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਬੈਂਕ ਦੇ ਲਾਭ ’ਚ ਸੁਧਾਰ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਫਸੀਆਂ ਜਾਇਦਾਦਾਂ ਵੀ ਦੀਵਾਲਾ ਪ੍ਰਕਿਰਿਆ ’ਚ ਹਨ, ਉਨ੍ਹਾਂ ਦੇ ਹੱਲ ਨਾਲ ਚੌਥੀ ਤਿਮਾਹੀ ’ਚ ਹਾਂ-ਪੱਕੀ ਪ੍ਰਭਾਵ ਦੇਖਣ ਨੂੰ ਮਿਲੇਗਾ।

ਜ਼ਿਕਰਯੋਗ ਹੈ ਕਿ ਐੱਸਾਰ ਸਟੀਲ ’ਤੇ ਵਿੱਤੀ ਅਤੇ ਸੰਚਾਲਨ ਕਰਜ਼ਦਾਤਿਆਂ ਦਾ ਲਗਭਗ 54,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਆਰਸੇਲਰ ਮਿੱਤਲ ਨੇ ਕੰਪਨੀ ਦੀ ਐਕਵਾਇਰਮੈਂਟ ਲਈ 42,000 ਕਰੋਡ਼ ਰੁਪਏ ਦੀ ਹੱਲ ਯੋਜਨਾ ਜਮ੍ਹਾ ਕੀਤੀ ਹੈ। ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਵੱਲੋਂ ਮਨਜ਼ੂਰ ਯੋਜਨਾ ਦੇ ਮੁਤਾਬਕ ਸਟੇਟ ਬੈਂਕ ਨੂੰ ਕਰੀਬ 12,000 ਕਰੋਡ਼ ਰੁਪਏ ਮਿਲਣਗੇ। ਕੁਮਾਰ ਨੇ ਕਿਹਾ ਕਿ ਦੀਵਾਲਾ ਪ੍ਰਕਿਰਿਆ ਤਹਿਤ ਐੱਸਾਰ ਸਟੀਲ ਦਾ ਹੱਲ ਅਰਥਵਿਵਸਥਾ ਲਈ ਕਾਫ਼ੀ ਹਾਂ-ਪੱਖੀ ਹੈ।

ਐੱਸ. ਬੀ. ਆਈ. ਚੇਅਰਮੈਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸੂਖਮ, ਛੋਟੇ ਅਤੇ ਮੱਧ ਆਕਾਰੀ ਉਦਯੋਗਾਂ (ਐੱਮ. ਐੱਸ. ਐੱਮ. ਈ.) ਲਈ ਇਨਸਾਲਵੈਂਸੀ ਐਂਡ ਬੈਂਕ੍ਰਪਸੀ ਕੋਡ (ਆਈ. ਬੀ. ਸੀ.) ਸਹੀ ਰਸਤਾ ਨਹੀਂ ਹੈ। ਇਹ ਵੱਡੀਆਂ ਕੰਪਨੀਆਂ ਲਈ ਜ਼ਿਆਦਾ ਸਹੀ ਹੈ। ਐੱਮ. ਐੱਸ. ਐੱਮ. ਈ. ਦੀ ਮੁੜ ਸੁਰਜੀਤੀ ਕੀਤੀ ਜਾਣੀ ਚਾਹੀਦੀ ਹੈ। ਅਸੀਂ ਉਨ੍ਹਾਂ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਲਿਜਾਣ ਦੇ ਪੱਖ ’ਚ ਨਹੀਂ ਹਾਂ ਕਿਉਂਕਿ ਇਸ ਨਾਲ ਦੀਵਾਲਾ ਵਿਵਸਥਾ ’ਤੇ ਬਿਨਾਂ ਮਤਲਬ ਦਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ ’ਚ ਐੱਸ. ਬੀ. ਆਈ. ਕਾਰਡ ’ਚ ਹਿੱਸੇਦਾਰੀ ਵਿਕਰੀ ਨਾਲ ਪੂੰਜੀ ਆਵੇਗੀ।

Karan Kumar

This news is Content Editor Karan Kumar