ਬੀਮੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗੀ ਇਰਡਾ

09/03/2017 11:32:47 PM

ਨਵੀਂ ਦਿੱਲੀ- ਬੀਮਾ ਰੈਗੂਲੇਟਰੀ ਇਰਡਾ ਨੇ ਦੇਸ਼ 'ਚ ਬੀਮੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਟੀ. ਵੀ. ਸਪਾਟ, ਰੇਡੀਓ ਜਿੰਗਲਸ ਅਤੇ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਲਈ 7 ਰਚਨਾਤਮਕ ਏਜੰਸੀਆਂ (ਕ੍ਰਿਏਟਿਵ ਏਜੰਸੀਆਂ) ਨੂੰ ਸੂਚੀਬੱਧ ਕੀਤਾ ਹੈ। ਸੂਚੀਬੱਧ ਏਜੰਸੀਆਂ 'ਤੇ ਰਾਸ਼ਟਰੀ ਪੱਧਰ 'ਤੇ ਪ੍ਰਚਾਰ ਮੁਹਿੰਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਹੋਵੇਗੀ। ਜਿਨ੍ਹਾਂ ਏਜੰਸੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਉਨ੍ਹਾਂ 'ਚ ਐਸਟਰਲ ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ ਇੰਡੀਆ, ਪੰਮ ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ, ਗੋਲਡ ਮਾਈਨ ਐਡਵਰਟਾਈਜ਼ਿੰਗ, ਐਸੋਸੀਏਟਿਡ ਐਡਵਰਟਾਈਜ਼ਿੰਗ, ਐੱਮ ਵਿਆਪਥੀ ਐਡਵਰਟਾਈਜ਼ਿੰਗ ਅਤੇ ਆਰ. ਕੇ. ਸਵਾਮੀ ਬੀ. ਬੀ. ਡੀ. ਓ. ਸ਼ਾਮਲ ਹਨ।  
ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਕਿਹਾ ਕਿ ਇਨ੍ਹਾਂ ਸੱਤਾਂ ਏਜੰਸੀਆਂ ਨੇ ਯੋਗਤਾ ਮਾਪਦੰਡ, ਤਕਨੀਕੀ ਜਰੂਰਤਾਂ ਨੂੰ ਪੂਰਾ ਕੀਤਾ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੂੰ ਪੈਨਲ ਕੀਤਾ ਗਿਆ। ਸੂਚੀਬੱਧ ਕੰਪਨੀਆਂ ਨੂੰ ਟੀ. ਵੀ., ਪ੍ਰਿੰਟ, ਰੇਡੀਓ, ਆਊਟਡੋਰ, ਇੰਟਰਨੈੱਟ, ਸੰਮੇਲਨਾਂ, ਪ੍ਰਦਰਸ਼ਨੀਆਂ, ਸਟਾਲਾਂ ਸਮੇ ਵੱਖ-ਵੱਖ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਪ੍ਰਚਾਰ ਮੁਹਿੰਮ ਤਿਆਰ ਕਰਨ ਲਈ ਰਚਨਾਤਮਕ, ਸੰਪਾਦਕੀ, ਤਸਵੀਰਾਂ ਦੇ ਸੰਦਰਭ 'ਚ ਇਨਪੁਟ ਉਪਲੱਬਧ ਕਰਨੀ ਹੋਵੇਗੀ।