EPFO ਕਰਮਚਾਰੀਆਂ ਨੇ ਪੀ.ਐੱਮ.-ਕੇਅਰਸ ਫੰਡ ''ਚ 2.5 ਕਰੋੜ ਰੁਪਏ ਦਾ ਦਿੱਤਾ ਯੋਗਦਾਨ

05/04/2020 12:13:46 AM

ਨਵੀਂ ਦਿੱਲੀ—ਕਰਮਚਾਰੀਆਂ ਦੀ ਰਿਟਾਈਟਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਈ.ਪੀ.ਐੱਫ.ਓ. ਦੇ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ 2.5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਲੇਬਰ ਮੰਤਰਾਲਾ ਨੇ ਇਕ ਬਿਆਨ 'ਚ ਦੱਸਿਆ ਕਿ ਈ.ਪੀ.ਐੱਫ.ਓ. ਦੇ ਕਰਮਚਾਰੀਆਂ ਨੇ ਸਰਕਾਰ ਦੀ ਮਦਦ ਲਈ ਆਪਣੀ ਇਕ ਦਿਨ ਦੀ ਤਨਖਾਹ ਪੀ.ਐੱਮ.-ਕੇਅਰਸ ਫੰਡ 'ਚ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਈ.ਪੀ.ਐੱਫ.ਓ ਹਰ ਸੰਭਵ ਤਰੀਕੇ ਨਾਲ ਦੇਸ਼ ਦੀ ਸੇਵਾ ਲਈ ਤਿਆਰ ਹੈ।

Karan Kumar

This news is Content Editor Karan Kumar