EPFO ਨੇ ਨਵੰਬਰ ’ਚ 13.95 ਲੱਖ ਮੈਂਬਰ ਜੋੜੇ

01/21/2024 4:32:12 PM

ਨਵੀਂ ਦਿੱਲੀ (ਭਾਸ਼ਾ) – ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਈ. ਪੀ. ਐੱਫ. ਓ. ਨੇ ਤਾਜ਼ਾ ਪੈਰੋਲ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਉਸ ਨਾਲ ਨਵੰਬਰ 2023 ਵਿਚ ਸ਼ੁੱਧ ਰੂਪ ਨਾਲ 13.95 ਲੱਖ ਮੈਂਬਰ ਜੋੜੇ। ਕਿਰਤ ਮੰਤਰਾਲਾ ਨੇ ਕਿਹਾ ਕਿ ਬੀਤੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿਚ ਮੈਂਬਰਾਂ ਦਾ ਕੁੱਲ ਸ਼ੁੱਧ ਵਾਧਾ ਵਧੇਰੇ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :   ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ

ਈ. ਪੀ. ਐੱਫ. ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਲਗਭਗ 7.36 ਲੱਖ ਨਵੇਂ ਮੈਂਬਰ ਨਾਮਜ਼ਦ ਹੋਏ। ਇਸ ਦੌਰਾਨ ਜੋੜੇ ਗਏ ਕੁੱਲ ਨਵੇਂ ਮੈਂਬਰਾਂ ਵਿਚ 18-25 ਉਮਰ ਵਰਗ ਦੀ ਹਿੱਸੇਦਾਰੀ 57.30 ਫੀਸਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਦੇਸ਼ ਦੇ ਸੰਗਠਿਤ ਖੇਤਰ ਦੇ ਵਰਕਫੋਰਸ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮੈਂਬਰ ਨੌਜਵਾਨ ਹਨ। ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਹੀਨੇ ਵਿਚ ਈ. ਪੀ. ਐੱਫ. ਓ. ਦੀਆਂ ਯੋਜਨਾਵਾਂ ’ਚੋਂ ਬਾਹਰ ਚਲੇ ਗਏ ਲਗਭਗ 10.67 ਲੱਖ ਮੈਂਬਰ ਵਾਪਸ ਆ ਗਏ।

ਬਿਆਨ ਮੁਤਾਬਕ ਜੋੜੇ ਗਏ 7.36 ਲੱਖ ਨਵੇਂ ਮੈਂਬਰਾਂ ਵਿਚ ਲਗਭਗ 1.94 ਲੱਖ ਮਹਿਲਾ ਮੈਂਬਰ ਹਨ ਜੋ ਪਹਿਲੀ ਵਾਰ ਈ. ਪੀ. ਐੱਫ. ਓ. ਵਿਚ ਸ਼ਾਮਲ ਹੋਈਆਂ ਹਨ। ਸਮੀਖਿਆ ਅਧੀਨ ਮਹੀਨੇ ਵਿਚ ਕੁੱਲ 2.80 ਲੱਖ ਔਰਤਾਂ ਈ. ਪੀ. ਐੱਫ. ਓ. ਦੀਆਂ ਯੋਜਨਾਵਾਂ ਵਿਚ ਸ਼ਾਮਲ ਹੋਈਆਂ। ਸਭ ਤੋਂ ਵੱਧ ਮੈਂਬਰ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਹਰਿਆਣਾ ਅਤੇ ਦਿੱਲੀ ਵਿਚ ਸ਼ਾਮਲ ਹੋਏ। ਮਹਾਰਾਸ਼ਟਰ 21.60 ਫੀਸਦੀ ਸ਼ੁੱਧ ਮੈਂਬਰ ਵਾਧੇ ਨਾਲ ਸਭ ਤੋਂ ਅੱਗੇ ਰਿਹਾ।

ਇਹ ਵੀ ਪੜ੍ਹੋ :     ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

ਇਹ ਵੀ ਪੜ੍ਹੋ :    ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur