ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਦਿੱਤੀ ਇਹ ਰਾਹਤ

04/12/2020 3:13:40 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਟ ਦੌਰਾਨ ਲੋਕਾਂ ਨੂੰ ਪੈਸਿਆਂ ਦੀ ਸਮੱਸਿਆ ਨਾ ਹੋਵੇ, ਇਸ ਲਈ ਕਰਮਚਾਰੀ ਭਵਿੱਖ ਫੰਡ ਸੰਗਠਨ ਨੇ ਕਰਮਚਾਰੀ ਭਵਿੱਖ ਫੰਡ ਖਾਤੇ ਵਿਚੋਂ ਪੈਸੇ ਕੱਢਣ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਇਸ ਤਹਿਤ ਹੁਣ ਤੁਸੀਂ ਈ. ਪੀ. ਐੱਫ. ਖਾਤੇ ਦੇ 5 ਸਾਲ ਪੂਰੇ ਨਾ ਹੋਣ 'ਤੇ ਵੀ ਪੈਸੇ ਕਢਵਾ ਸਕੋਗੇ ਅਤੇ ਇਸ ਲਈ ਹੁਣ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। 

ਪਹਿਲਾਂ ਕੀ ਸੀ ਨਿਯਮ?
ਸਾਧਾਰਣ ਤੌਰ 'ਤੇ ਜੇਕਰ ਕਰਮਚਾਰੀ ਨੂੰ ਕਿਸੇ ਕੰਪਨੀ ਵਿਚ ਸੇਵਾਵਾਂ ਦਿੰਦੇ ਹੋਏ 5 ਸਾਲ ਪੂਰੇ ਹੋ ਜਾਂਦੇ ਹਨ ਅਤੇ ਫਿਰ ਜੇਕਰ ਉਹ ਈ. ਪੀ. ਐੱਫ. ਨਿਕਾਸੀ ਕਰਦਾ ਹੈ ਤਾਂ ਉਸ 'ਤੇ ਇਨਕਮ ਟੈਕਸ ਦੀ ਕੋਈ ਦੇਣਦਾਰੀ ਨਹੀਂ ਹੁੰਦੀ। 5 ਸਾਲ ਦੀ ਮਿਆਦ ਇਕ ਜਾਂ ਇਸ ਤੋਂ ਜ਼ਿਆਦਾ ਕੰਪਨੀਆਂ ਨੂੰ ਮਿਲਾ ਕੇ ਵੀ ਹੋ ਸਕਦੀ ਹੈ। ਇਕ ਹੀ ਕੰਪਨੀ ਵਿਚ 5 ਸਾਲ ਪੂਰੇ ਕਰਨਾ ਜ਼ਰੂਰੀ ਨਹੀਂ। ਕੁੱਲ ਮਿਆਦ ਘੱਟ ਤੋਂ ਘੱਟ 5 ਸਾਲ ਹੋਣੀ ਜ਼ਰੂਰੀ ਹੁੰਦੀ ਹੈ। ਹਾਲਾਂਕਿ ਜੇਕਰ ਕਿਸੇ ਕਰਮਚਾਰੀ ਦੀ ਖਰਾਬ ਸਿਹਤ, ਬਿਜ਼ਨੈੱਸ ਬੰਦ ਹੋਣ ਜਾਂ ਅਜਿਹੇ ਕਿਸੇ ਦੂਜੇ ਕਾਰਨ ਨੌਕਰੀ ਚਲੀ ਜਾਂਦੀ ਹੈ ਅਤੇ 5 ਸਾਲ ਦੀ ਮਿਆਦ ਪੂਰੀ ਨਹੀਂ ਹੁੰਦੀ ਤਦ ਵੀ ਉਸ 'ਤੇ ਇਨਕਮ ਟੈਕਸ ਦੇਣਦਾਰੀ ਨਹੀਂ ਹੁੰਦੀ। ਉਂਝ 5 ਸਾਲ ਦੀ ਮਿਆਦ ਪੂਰੀ ਨਾ ਹੋਣ 'ਤੇ ਟੀ. ਡੀ. ਐੱਸ. ਜਾਂ ਟੈਕਸ 10 ਫੀਸਦੀ ਕੱਟਦਾ ਹੈ। 50 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਰਕਮ ਹੈ ਅਤੇ ਮਿਆਦ ਪੰਜ ਸਾਲ ਤੋਂ ਘੱਟ ਹੈ ਤਾਂ ਫਾਰਮ 15 ਜੀ ਜਾਂ 15 ਐੱਚ ਜਮ੍ਹਾਂ ਕਰਕੇ ਟੀ. ਡੀ. ਐੱਸ. ਤੋਂ ਬਚਿਆ ਜਾ ਸਕਦਾ ਹੈ। 

Sanjeev

This news is Content Editor Sanjeev