ਯੈੱਸ ਬੈਂਕ ਮਾਮਲਾ: ਰਾਣਾ ਕਪੂਰ ਦੇ ਘਰ ED ਨੇ ਮਾਰਿਆ ਛਾਪਾ

03/06/2020 10:54:35 PM

ਨਵੀਂ ਦਿੱਲੀ—ਯੈੱਸ ਬੈਂਕ ਦੇ ਸਾਬਕਾ ਪ੍ਰੋਮੋਟਰ ਅਤੇ ਐੱਮ.ਡੀ. ਰਾਣਾ ਕਪੂਰ ਦੇ ਘਰ ਮੁੰਬਈ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪਾ ਮਾਰਿਆ ਹੈ। ਈ.ਡੀ. ਨੇ ਰਾਣਾ ਕਪੂਰ ਵਿਰੁੱਧ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਵੀ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਈ.ਡੀ. ਦਾ ਇਹ ਛਾਪਾ ਮੁੰਬਈ ਦੇ ਵਰਲੀ ਸਥਿਤ ਉਨ੍ਹਾਂ 'ਤੇ ਘਰ 'ਚ ਮਾਰਿਆ ਹੈ। ਦੱਸ ਦੇਈਏ ਕਿ ਕਰੀਬ 13 ਮਹੀਨੇ ਪਹਿਲਾਂ ਹੀ ਰਾਣਾ ਕਪੂਰ ਨੇ ਯੈੱਸ ਬੈਂਕ ਦੇ ਪ੍ਰਬੰਧ ਨਿਰਦੇਸ਼ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਰਾਣਾ ਕਪੂਰ ਤੋਂ ਅਧਿਕਾਰੀ ਪੁੱਛ-ਗਿੱਛ ਕਰ ਰਹੇ ਹਨ। ਸੂਤਰਾਂ ਮੁਤਾਬਕ ਸਾਰੀ ਰਾਤ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਸੰਭਵ ਹੈ ਕਿ ਸਵੇਰੇ ਰਾਣਾ ਕਪੂਰ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ।

ਵੀਰਵਾਰ ਸ਼ਾਮ ਤੋਂ ਹੀ ਹਰਕਤ 'ਚ ਹੈ ਸਰਕਾਰ
ਯੈੱਸ ਬੈਂਕ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਵੀਰਵਾਰ ਨੂੰ ਸਰਕਾਰ ਨੇ ਆਦੇਸ਼ ਦਿੱਤਾ ਸੀ ਕਿ 3 ਅਪ੍ਰੈਲ 2020 ਤਕ ਕੋਈ ਵੀ ਡਿਪਾਜ਼ੀਟਰ ਆਪਣੇ ਖਾਤੇ 'ਚੋਂ 50,000 ਰੁਪਏ ਤੋਂ ਜ਼ਿਆਦਾ ਦੀ ਰਕਮ ਨਹੀਂ ਕੱਢਵਾ ਸਕਦੇ। ਇਸ ਤੋਂ ਬਾਅਦ ਡਿਪਾਜ਼ੀਟਰਾਂ 'ਚ ਹਫੜਾ-ਤਫੜੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਹਾਲਾਂਕਿ, ਸ਼ੁੱਕਰਵਾਰ ਨੂੰ ਕੇਂਦਰੀ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਪ੍ਰੈੱਸ ਕਾਨਫਰੰਸ 'ਚ ਡਿਪਾਜ਼ੀਟਰਸ ਨੂੰ ਭਰੋਸਾ ਦਿੱਤਾ ਸੀ ਕਿ ਯੈੱਸ ਬੈਂਕ 'ਚ ਉਨ੍ਹਾਂ ਦੇ ਪੈਸੇ ਬਿਲਕੁਲ ਸੁਰਖਿਅਤ ਹਨ। ਇਸ ਦੇ ਲਈ ਉਨ੍ਹਾਂ ਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

 

 

ਇਹ ਵੀ ਪੜ੍ਹੋ-

 ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  

ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ

ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

Karan Kumar

This news is Content Editor Karan Kumar