Elon Musk ਫਿਰ ਬਣੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਨੂੰ ਛੱਡਿਆ ਪਿੱਛੇ

02/28/2023 12:55:35 PM

ਨਵੀਂ ਦਿੱਲੀ : ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਵੱਡਾ ਫੇਰਬਦਲ ਹੋਇਆ ਹੈ। ਟੇਸਲਾ ਦੇ ਸੀਈਓ ਏਲੋਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਪਿਛਲੇ 24 ਘੰਟਿਆਂ 'ਚ ਮਸਕ ਦੀ ਜਾਇਦਾਦ 'ਚ ਉਛਾਲ ਆਉਣ ਨਾਲ ਕੁੱਲ ਸੰਪਤੀ 187 ਅਰਬ ਡਾਲਰ ਹੋ ਗਈ ਹੈ। ਹੁਣ ਤੱਕ ਨੰਬਰ ਇਕ ਕੁਰਸੀ 'ਤੇ ਬੈਠੇ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ ਹੁਣ 185 ਅਰਬ ਡਾਲਰ ਦੀ ਜਾਇਦਾਦ ਨਾਲ ਦੂਜੇ ਨੰਬਰ 'ਤੇ ਖਿਸਕ ਗਏ ਹਨ।

ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ

ਇੱਕ ਦਿਨ ਵਿੱਚ ਇੰਨੀ ਵਧ ਗਈ ਨੈੱਟ ਵਰਥ 

ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਏਲੋਨ ਮਸਕ ਦੀ ਜਾਇਦਾਦ 24 ਘੰਟਿਆਂ ਦੇ ਅੰਦਰ 6.98 ਬਿਲੀਅਨ ਡਾਲਰ ਵਧ ਗਈ ਹੈ। ਇਸ ਦੇ ਨਾਲ ਉਸ ਨੇ ਇਕ ਵਾਰ ਫਿਰ ਤੋਂ ਪਹਿਲੇ ਨੰਬਰ 'ਤੇ ਕਬਜ਼ਾ ਕਰ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮਸਕ ਦੀ ਜਾਇਦਾਦ 'ਚ ਆਈ ਉਛਾਲ ਨੂੰ ਦੇਖਦਿਆਂ ਅਜਿਹੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਉਹ ਜਲਦੀ ਹੀ ਨੰਬਰ ਵਨ ਅਮੀਰ ਬਣ ਸਕਦਾ ਹੈ।

ਦਸੰਬਰ 'ਚ ਦੂਜੇ ਨੰਬਰ 'ਤੇ ਪਹੁੰਚੇ ਸਨ

2021 ਤੋਂ ਚੋਟੀ ਦੇ 10 ਅਰਬਪਤੀਆਂ ਵਿੱਚ ਨੰਬਰ-1 ਦੀ ਸਥਿਤੀ 'ਤੇ ਕਾਬਜ਼ ਰਹੇ ਏਲੋਨ ਮਸਕ ਨੂੰ ਪਿੱਛੇ ਛੱਡਦੇ ਹੋਏ ਬੀਤੇ ਸਾਲ ਦਸੰਬਰ 2022 ਵਿਚ ਬਰਨਾਰਡ ਅਰਨੌਲਟ ਦਸੰਬਰ 2022 ਵਿੱਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਦਰਅਸਲ ਪਿਛਲਾ ਸਾਲ ਮਸਕ ਲਈ ਬਹੁਤ ਮਾੜਾ ਸਾਬਤ ਹੋਇਆ। 44 ਬਿਲੀਅਨ ਡਾਲਰ ਦੇ ਟਵਿੱਟਰ ਸੌਦੇ ਦੀ ਸ਼ੁਰੂਆਤ ਤੋਂ ਹੀ ਉਸਦੀ ਕੁੱਲ ਜਾਇਦਾਦ ਵਿੱਚ ਭਾਰੀ ਗਿਰਾਵਟ ਸ਼ੁਰੂ ਹੋਈ ਅਤੇ ਸਾਲ ਦੇ ਅੰਤ ਤੱਕ ਜਾਰੀ ਰਹੀ।

ਇਹ ਵੀ ਪੜ੍ਹੋ : PM ਮੋਦੀ ਨੇ 8 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੇ 16,000 ਕਰੋੜ ਰੁਪਏ

ਮਸਕ ਨੇ ਇਸ ਸਾਲ ਕੀਤੀ ਇੰਨੀ ਕਮਾਈ 

ਪਿਛਲੇ ਸਾਲ ਜਿੱਥੇ ਏਲੋਨ ਮਸਕ ਸਭ ਤੋਂ ਜ਼ਿਆਦਾ ਦੌਲਤ ਗੁਆਉਣ ਦੇ ਮਾਮਲੇ 'ਚ ਸਿਖਰ 'ਤੇ ਸਨ, ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ 'ਚ ਵਾਧੇ ਕਾਰਨ ਨੈੱਟਵਰਥ 'ਚ ਵਾਧਾ ਹੋਇਆ ਹੈ, ਜੋ ਅਜੇ ਵੀ ਜਾਰੀ ਹੈ। ਇਸ ਸਾਲ ਹੁਣ ਤੱਕ ਏਲੋਨ ਮਸਕ ਦੀ ਜਾਇਦਾਦ ਵਿੱਚ 50.1 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਪਹਿਲੇ ਨੰਬਰ ਤੋਂ ਦੂਜੇ ਨੰਬਰ 'ਤੇ ਖਿਸਕਣ ਵਾਲੇ ਬਰਨਾਰਡ ਅਰਨੌਲਟ ਦੀ ਇਸ ਸਾਲ ਹੁਣ ਤੱਕ ਸੰਪਤੀ 'ਚ 23.3 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਟੇਸਲਾ ਦੇ ਸ਼ੇਅਰਾਂ ਵਿੱਚ 5% ਤੋਂ ਵੱਧ ਦੀ ਛਾਲ

ਏਲੋਨ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਟੇਸਲਾ ਦੇ ਸਟਾਕ ਦੀ ਕੀਮਤ ਆਖਰੀ ਵਪਾਰਕ ਦਿਨ ਪ੍ਰਤੀ ਸ਼ੇਅਰ 207.63 ਡਾਲਰ ਦੇ ਪੱਧਰ 'ਤੇ ਪਹੁੰਚ ਗਈ। ਮਸਕ ਦੀ ਕੰਪਨੀ ਦੇ ਸ਼ੇਅਰ 5.46 ਪ੍ਰਤੀਸ਼ਤ ਜਾਂ  10.75 ਡਾਲਰ ਪ੍ਰਤੀ ਸ਼ੇਅਰ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ

ਟਾਪ-10 ਵਿੱਚ ਸ਼ਾਮਲ ਹੋਰ ਅਮੀਰਾਂ ਦੀ ਸਥਿਤੀ

ਬਲੂਮਬਰਗ ਦੇ ਅਨੁਸਾਰ, ਟਾਪ-10 ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਰ ਅਮੀਰ ਲੋਕਾਂ ਦੀ ਗੱਲ ਕਰੀਏ ਤਾਂ ਐਮਾਜ਼ੋਨ ਦੇ ਜੈਫ ਬੇਜੋਸ 117 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਮਾਈਕ੍ਰੋਸਾਫਟ ਦੇ ਬਿਲ ਗੇਟਸ 114 ਬਿਲੀਅਨ ਡਾਲਰ ਦੇ ਨਾਲ ਚੌਥੇ ਸਥਾਨ 'ਤੇ ਹਨ, ਜਦਕਿ ਵਾਰੇਨ ਬਫੇ 106 ਬਿਲੀਅਨ ਡਾਲਰ ਦੇ ਨਾਲ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਹਨ। ਲੈਰੀ ਐਲੀਸਨ 102 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਸੂਚੀ ਵਿੱਚ ਛੇਵੇਂ ਸਥਾਨ 'ਤੇ ਕਾਬਜ਼ ਹੈ, ਜਦਕਿ ਸਟੀਵ ਬਾਲਮਰ ਨੌਵੇਂ ਸਥਾਨ ਤੋਂ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ। ਉਸ ਦੀ ਕੁੱਲ ਜਾਇਦਾਦ 89.4 ਬਿਲੀਅਨ ਡਾਲਰ ਹੈ।

ਅਰਬਪਤੀਆਂ ਦੀ ਸੂਚੀ 'ਚ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਲਗਾਤਾਰ ਟਾਪ-10 'ਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। 81.1 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ, ਰਿਲਾਇੰਸ ਦੇ ਚੇਅਰਮੈਨ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਪਿਛਲੇ 24 ਘੰਟਿਆਂ ਵਿੱਚ ਉਸਦੀ ਜਾਇਦਾਦ ਵਿੱਚ  646 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਲੈਰੀ ਪੇਜ 84.7 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਅੱਠਵੇਂ ਨੰਬਰ 'ਤੇ ਹੈ, ਜਦਕਿ ਕਾਰਲੋਸ ਸਲਿਮ ਹੇਲੂ 83.2 ਬਿਲੀਅਨ ਡਾਲਰ ਦੀ ਸੰਪਤੀ ਨਾਲ ਨੌਵੇਂ ਨੰਬਰ 'ਤੇ ਹੈ। ਦੂਜੇ ਪਾਸੇ ਹਿੰਡਨਬਰਗ ਦੇ ਚੱਕਰਵਿਊ 'ਚ ਫਸੇ ਗੌਤਮ ਅਡਾਨੀ 37.7 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 32ਵੇਂ ਨੰਬਰ 'ਤੇ ਹਨ।

ਇਹ ਵੀ ਪੜ੍ਹੋ : ਹਰੀ ਤੇ ਸਫ਼ੈਦ ਤੋਂ ਬਾਅਦ ਹੁਣ ਨੀਲੀ ਕ੍ਰਾਂਤੀ ਦੇ ਰਸਤੇ ’ਤੇ ਪੰਜਾਬ , ਸਰਕਾਰ ਦੇ ਰਹੀ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur