ਏਲਨ ਮਸਕ ਨੇ ‘ਪੋਲ’ ਪਾਉਣ ਮਗਰੋਂ ਲਈ ਚੁਟਕੀ, ‘ਮੂਰਖ ਵਿਅਕਤੀ’ ਮਿਲਦਿਆਂ ਹੀ ਛੱਡ ਦੇਵਾਂਗਾ ਟਵਿੱਟਰ ਮੁਖੀ ਦਾ ਅਹੁਦਾ

12/22/2022 12:53:23 PM

ਗੈਜੇਟ ਡੈਸਕ- ਟਵਿੱਟਰ ਦੇ ਮਾਲਕ ਏਲਨ ਮਸਕ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ‘ਆਪਣੇ ਅਹੁਦੇ ਲਈ ਕੋਈ ਵੱਡਾ ਮੂਰਖ ਵਿਅਕਤੀ’ ਮਿਲ ਜਾਏਗਾ ਉਹ ਸੋਸ਼ਲ ਮੀਡੀਆ ਕੰਪਨੀ ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਮਸਕ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਜਿਵੇਂ ਹੀ ਮੈਨੂੰ ਕੋਈ ਇਸ ਅਹੁਦੇ ’ਤੇ ਕੰਮ ਕਰਨ ਲਈ ਲਾਇਕ ਕੋਈ ਲਾਇਕ ਮੂਰਖ ਮਿਲ ਜਾਵੇਗਾ, ਮੈਂ ਸੀ. ਈ. ਓ. ਦਾ ਅਹੁਦਾ ਛੱਡ ਦੇਵਾਂਗਾ। ਉਸ ਤੋਂ ਬਾਅਦ, ਮੈਂ ਸਿਰਫ ਸਾਫਟਵੇਅਰ ਅਤੇ ਸਰਵਰ ਟੀਮ ਦਾ ਸੰਚਾਲਨ ਕਰਾਂਗਾ।

ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ

ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ

ਜ਼ਿਕਰਯੋਗ ਹੈ ਕਿ ਮਸਕ (31) ਨੇ ਐਤਵਾਰ ਨੂੰ ਇਕ ‘ਪੋਲ’ ਵਿਚ ਟਵਿੱਟਰ ’ਤੇ ਲੋਕਾਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਟਵਿੱਟਰ ਦੇ ਮੁਖੀ ਦਾ ਅਹੁਦਾ ਛੱਡਣਾ ਚਾਹੀਦਾ ਜਾਂ ਨਹੀਂ। ਇਸ ਸਰਵੇਖਣ ’ਤੇ 1.7 ਕਰੋੜ ਵੋਟਾਂ ਪਈਆਂ ਸਨ, ਜਿਨ੍ਹਾਂ ਵਿਚੋਂ ਲਗਭਗ 57.5 ਫੀਸਦੀ ਲੋਕਾਂ ਨੇ ‘ਹਾਂ’, ਜਦਕਿ 42.5 ਫੀਸਦੀ ਨੇ ‘ਨਾ’ ਦਾ ਬਦਲ ਚੁਣਿਆ ਸੀ। ਮਸਕ ਨੇ ਕਿਹਾ ਸੀ ਕਿ ਮੈਂ ਪੋਲਿੰਗ ਦੀ ਪਾਲਣਾ ਕਰਾਂਗਾ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ

Rakesh

This news is Content Editor Rakesh