ਐਪਲ ਦੇ CEO ਨੇ ਟੈਸਲਾ ਨੂੰ ਖਰੀਦਣ ’ਚ ਨਹੀਂ ਦਿਖਾਈ ਸੀ ਕੋਈ ਦਿਲਚਸਪੀ : ਏਲਨ ਮਸਕ

12/23/2020 5:07:34 PM

ਸੈਨ ਫ੍ਰਾਂਸਿਸਕੋ (ਭਾਸ਼ਾ) : ਟੈਸਲਾ ਦੇ ਸੀ. ਈ. ਓ. ਏਲਨ ਮਸਕ ਨੇ ਕਿਹਾ ਕਿ ਉਹ ਇਕ ਸਮੇਂ ਆਪਣੀ ਇਲੈਕਟ੍ਰਿਕ ਕਾਰ ਕੰਪਨੀ ਐਪਲ ਨੂੰ ਵੇਚਣ ’ਤੇ ਵਿਚਾਰ ਕਰ ਰਹੇ ਸਨ ਪਰ ਆਈਫੋਨ ਬਣਾਉਣ ਵਾਲੀ ਕੰਪਨੀ ਦੇ ਸੀ. ਈ. ਓ. ਬੈਠਕ ’ਚ ਹੀ ਨਹੀਂ ਆਏ। ਮਸਕ ਨੇ ਮੰਗਲਵਾਰ ਨੂੰ ਇਕ ਟਵੀਟ ’ਚ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀ. ਈ. ਓ. ਟਿਮ ਕੁਕ ਨਾਲ ਸੰਪਰਕ ਕੀਤਾ ਸੀ ਤਾਂ ਕਿ ਉਨ੍ਹਾਂ ਦੀ ਕੰਪਨੀ ਵਲੋਂ ਟੈਸਲਾ ਦੇ ਐਕਵਾਇਰ ਦੀਆਂ ਸੰਭਾਵਨਾਵਾਂ (ਮੌਜੂਦਾ ਬਾਜ਼ਾਰ ਮੁੱਲ ਦੇ 10ਵੇਂ ਹਿੱਸੇ ਦੇ ਬਰਾਬਰ ਕੀਮਤ ’ਤੇ) ਦੀ ਭਾਲ ਕੀਤੀ ਜਾ ਸਕੇ।

ਮਸਕ ਨੇ ਕਿਹਾ ਕਿ ਉਨ੍ਹਾਂ ਨੇ ਬੈਠਕ ’ਚ ਆਉਣ ਤੋਂ ਇਨਕਾਰ ਕਰ ਦਿੱਤਾ। ਟੈਸਲਾ ਦਾ ਬਾਜ਼ਾਰ ਮੁੱਲ ਮੰਗਲਵਾਰ ਨੂੰ ਸ਼ੇਅਰ ਭਾਅ ਦੇ ਮੁਤਾਬਕ 616 ਅਰਬ ਡਾਲਰ ਹੈ। ਇਸ ਦਾ 10ਵਾਂ ਹਿੱਸਾ 61.6 ਅਰਬ ਅਮਰੀਕੀ ਡਾਲਰ ਹੈ। ਮਸਕ ਨੇ ਕਿਹਾ ਕਿ ਉਨ੍ਹਾਂ ਨੇ ਮਾਡਲ ਤਿੰਨ ਪ੍ਰੋਗਰਾਮ ਦੇ ਸਭ ਤੋਂ ਬੁਰੇ ਦਿਨਾਂ ’ਚ ਕੁਲ ਨਾਲ ਬੈਠਕ ਕਰਨ ਦੀ ਕੋਸ਼ਿਸ਼ ਕੀਤੀ। ਮਾਡਲ ਤਿੰਨ ਪ੍ਰੋਗਰਾਮ ਦੇ ਤਹਿਤ ਟੈਸਲਾ ਨੇ ਆਮ ਗਾਹਕਾਂ ਲਈ ਪਹਿਲੀ ਇਲੈਕਟ੍ਰਿਕ ਕਾਰ ਦਾ ਵਿਕਾਸ ਕੀਤਾ। ਟੈਸਲਾ ਹਾਲ ਹੀ ’ਚ 2018 ਤੱਕ ਵਾਹਨ ਉਤਪਾਦਨ ਨੂੰ ਮੁਨਾਫੇ ’ਚ ਲਿਆਉਣ ਲਈ ਸੰਘਰਸ਼ ਕਰ ਰਹੀ ਸੀ। ਉਦੋਂ ਉਸ ਦੀ ਕਿਸਮਤ ਬਦਲ ਗਈ। ਇਸ ਤੋਂ ਬਾਅਦ ਕੰਪਨੀ ਮੁਨਾਫੇ ’ਚ ਹੈ।

ਇਸ ਸਾਲ ਉਸ ਦੇ ਸ਼ੇਅਰ 665 ਫੀਸਦੀ ਵਧ ਚੁੱਕੇ ਹਨ ਅਤੇ ਇਹ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਨਿਰਮਾਤਾ ਬਣ ਗਈ ਹੈ। ਮਸਕ ਦਾ ਟਵੀਟ ਇਸ ਖਬਰ ਤੋਂ ਬਾਅਦ ਆਇਆ ਕਿ ਐਪਲ ਆਪਣੀ ਇਲੈਕਟ੍ਰਿਕ ਕਾਰ ਬਣਾਉਣ ’ਤੇ ਕੰਮ ਕਰ ਰਹੀ ਹੈ। ਇਸ ਟਵੀਟ ’ਤੇ ਐਪਲ ਨੇ ਟਿੱਪਣੀ ਤੋਂ ਇਨਕਾਰ ਕੀਤਾ।

cherry

This news is Content Editor cherry