H-1B ਵੀਜ਼ਾ ਲਈ ਅਮਰੀਕਾ ਨੇ ਤਿਆਰ ਕੀਤੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ

12/07/2019 3:25:19 PM

ਵਾਸ਼ਿੰਗਟਨ—ਅਮਰੀਕਾ ਦੀ ਸੰਘੀ ਏਜੰਸੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ 2021 ਦੇ ਵੀਜ਼ਾ ਲਈ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਤਿਆਰੀ ਕਰ ਲਈ ਹੈ। ਹੁਣ ਵਿੱਤੀ ਸਾਲ 2021 ਦੇ ਵਾਸਤੇ ਵਿਦੇਸ਼ੀ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਦੀ ਅਰਜ਼ੀ ਕਰਨ ਵਾਲੀ ਕੰਪਨੀਆਂ ਨੂੰ ਆਨਲਾਈਨ ਪੰਜੀਕਰਨ ਕਰਵਾਉਣਾ ਹੋਵੇਗਾ ਅਤੇ 10 ਡਾਲਰ ਦਾ ਚਾਰਜ ਦੇਣਾ ਹੋਵੇਗਾ।
ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਅਗਲੇ ਵਿੱਤੀ ਸਾਲ ਲਈ ਇਕ ਅਪ੍ਰੈਲ 2020 ਤੋਂ ਐੱਚ-1ਬੀ ਵੀਜ਼ਾ ਅਰਜ਼ੀ ਲੈਣੀ ਸ਼ੁਰੂ ਕਰੇਗੀ। ਯੂ.ਐੱਸ.ਸੀ.ਆਈ.ਐੱਸ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਨਾਲ ਕਾਗਜ਼ੀ ਕੰਮ ਘੱਟ ਹੋਵੇਗਾ ਅਤੇ ਅਰਜ਼ੀਕਰਤਾਵਾਂ ਦਾ ਪੈਸਾ ਵੀ ਬਚੇਗਾ। ਨਵੀਂ ਪ੍ਰਕਿਰਿਆ ਦੇ ਤਹਿਤ ਐੱਚ-1 ਵੀਜ਼ਾ ਕਰਮਚਾਰੀ ਨਿਯੁਕਤ ਕਰਨ ਵਾਲੇ ਨਿਯੋਕਤਾਵਾਂ ਨੂੰ ਪੂੰਜੀਕਰਨ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਜਿਸ 'ਚ ਉਨ੍ਹਾਂ ਦੀ ਕੰਪਨੀ ਅਤੇ ਅਰਜ਼ੀ ਦੇਣ ਵਾਲੇ ਕਰਮਚਾਰੀ ਦੇ ਬਾਰੇ 'ਚ ਸਿਰਫ ਮੌਲਿਕ ਸੂਚਨਾ ਮੰਗੀ ਜਾਵੇਗੀ।

Aarti dhillon

This news is Content Editor Aarti dhillon