ਗਰਮੀਆਂ ''ਚ 7400 ਮੈਗਾਵਾਟ ਤੋਂ ਜ਼ਿਆਦਾ ਹੋ ਸਕਦੀ ਹੈ ਬਿਜਲੀ ਦੀ ਮੰਗ

03/16/2019 10:32:42 AM

ਨਵੀਂ ਦਿੱਲੀ—ਬਿਜਲੀ ਮਾਰਕਟਿੰਗ ਕੰਪਨੀ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਅਗਲੀਆਂ ਗਰਮੀਆਂ 'ਚ ਬਿਜਲੀ ਮੰਗ 7400 ਮੈਗਾਵਾਟ ਦੀ ਸੀਮਾ ਨੂੰ ਪਾਰ ਕਰ ਸਕਦੀ ਹੈ। ਪਿਛਲੇ ਗਰਮੀਆਂ 'ਚ ਬਿਜਲੀ ਦੀ ਮੰਗ 7000 ਮੈਗਾਵਾਟ ਦੀ ਸੀਮਾ ਨੂੰ ਪਾਰ ਕਰ ਗਈ ਸੀ ਅਤੇ ਜੁਲਾਈ 2018 'ਚ ਇਹ 7016 ਮੈਗਾਵਾਟ ਤੱਕ ਪਹੁੰਚ ਗਈ ਸੀ। ਬੁਲਾਰੇ ਨੇ ਕਿਹਾ ਕਿ ਦਿੱਲੀ 'ਚ ਬਿਜਲੀ ਦੀ ਜ਼ਿਆਦਾ ਮੰਗ ਹੋਰ ਸ਼ਹਿਰਾਂ ਦੀ ਤੁਲਨਾ 'ਚ ਕਾਫੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਬਿਜਲੀ ਦੀ ਖਪਤ ਮੁੰਬਈ ਅਤੇ ਚੇਨਈ ਦੀ ਸੰਯੁਕਤ ਮੰਗ ਤੋਂ ਵੀ ਜ਼ਿਆਦਾ ਹੈ। ਇਥੇ ਦੀ ਖਪਤ ਕੋਲਕਾਤਾ ਦੇ ਮੁਕਾਬਲੇ ਤਿੰਨ ਗੁਣਾ ਹੈ।

Aarti dhillon

This news is Content Editor Aarti dhillon