ਦੇਸ਼ ਦੀਆਂ ਸੜਕਾਂ 'ਤੇ 80 ਫ਼ੀਸਦੀ ਦੌੜਨਗੇ ਇਲੈਕਟ੍ਰਿਕ ਦੋਪਹੀਆ ਵਾਹਨ, ਇਹ ਸੂਬਾ ਸਭ ਤੋਂ ਅੱਗੇ

06/09/2023 10:57:20 AM

ਨਵੀਂ ਦਿੱਲੀ - ਭਾਰਤ ਦੇ ਦਸ ਰਾਜਾਂ ਵਿੱਚ ਰਾਸ਼ਟਰੀ ਔਸਤ ਨਾਲੋਂ ਜ਼ਿਆਦਾ ਈ-ਟੂ-ਵ੍ਹੀਲਰ ਵਿਖਾਈ ਦੇ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ਗੋਆ (17.20 ਫ਼ੀਸਦੀ), ਕੇਰਲ (13.66 ਫ਼ੀਸਦੀ), ਕਰਨਾਟਕ (12.19 ਫ਼ੀਸਦੀ), ਮਹਾਰਾਸ਼ਟਰ (10.74 ਫ਼ੀਸਦੀ), ਗੁਜਰਾਤ (8.70 ਫ਼ੀਸਦੀ), ਰਾਜਸਥਾਨ (7.15 ਫ਼ੀਸਦੀ), ਆਂਧਰਾ ਪ੍ਰਦੇਸ਼ (6.44 ਫ਼ੀਸਦੀ), ਛੱਤੀਸਗੜ੍ਹ (6.32 ਫ਼ੀਸਦੀ), ਤਾਮਿਲਨਾਡੂ (6.31 ਫ਼ੀਸਦੀ) ਅਤੇ ਓਡੀਸ਼ਾ (6.17 ਫ਼ੀਸਦੀ) ਸ਼ਾਮਲ ਹਨ।

ਇਹ ਵੀ ਪੜ੍ਹੋ : ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ

ਦੱਸ ਦੇਈਏ ਕਿ ਸਰਕਾਰ ਦਾ ਟੀਚਾ 2030 ਤੱਕ ਕੁੱਲ ਦੋਪਹੀਆ ਵਾਹਨਾਂ ਵਿੱਚ 80 ਫ਼ੀਸਦੀ ਈ-ਟੂ-ਵ੍ਹੀਲਰ ਹੋਣ ਦਾ ਹੈ। ਸਾਲ 2019 ਵਿੱਚ ਕਿਸੇ ਵੀ ਰਾਜ ਵਿੱਚ ਈ-ਟੂ-ਵ੍ਹੀਲਰ ਇਕ ਫ਼ੀਸਦੀ ਤੋਂ ਵੱਧ ਨਹੀਂ ਸਨ। ਗੋਆ ਦੇਸ਼ ਦਾ ਇਕਲੌਤਾ ਰਾਜ ਹੈ, ਜਿੱਥੇ ਸੜਕਾਂ 'ਤੇ ਚੱਲਣ ਵਾਲੇ 15 ਫ਼ੀਸਦੀ ਤੋਂ ਵੱਧ ਇਲੈਕਟ੍ਰਿਕ ਦੋਪਹੀਆ ਵਾਹਨ ਵਿਖਾਈ ਦੇ ਰਹੇ ਹਨ। ਦੂਜੇ ਪਾਸੇ ਮਹਾਰਾਸ਼ਟਰ ਨੇ ਸਭ ਤੋਂ ਵੱਧ ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਹਨ। 31 ਮਈ ਤੱਕ ਭਾਰਤ ਦੀਆਂ ਸੜਕਾਂ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਵਿੱਚੋਂ 5.63 ਫੀਸਦੀ ਇਲੈਕਟ੍ਰਿਕ ਦੋਪਹੀਆ ਵਾਹਨ ਹਨ। 2022 ਵਿੱਚ, ਸਿਰਫ 4.05 ਪ੍ਰਤੀਸ਼ਤ ਦੋਪਹੀਆ ਵਾਹਨ ਇਲੈਕਟ੍ਰਿਕ ਸਨ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਦੱਸ ਦੇਈਏ ਕਿ 2023 ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਦੇਸ਼ ਵਿੱਚ 3,92,681 ਈ-ਟੂ-ਵ੍ਹੀਲਰ ਵੇਚੇ ਗਏ ਸਨ। ਇਲੈਕਟ੍ਰਿਕ ਦੋਪਹੀਆ ਵਾਹਨ ਦੀ ਵਿਕਰੀ ਦੇ ਲਿਹਾਜ਼ ਨਾਲ ਗੋਆ, ਕੇਰਲ, ਛੱਤੀਸਗੜ੍ਹ ਅਤੇ ਓਡੀਸ਼ਾ ਨੂੰ ਛੱਡ ਕੇ ਇਹ ਸਾਰੇ ਚੋਟੀ ਦੇ 10 ਰਾਜਾਂ ਵਿੱਚ ਸ਼ਾਮਲ ਹਨ। ਸਾਲ 2022 'ਚ ਕੁੱਲ 630,893 ਈ-ਟੂ-ਵ੍ਹੀਲਰ ਵੇਚੇ ਗਏ, ਜਿਸ 'ਚ ਇਨ੍ਹਾਂ 10 ਸੂਬਿਆਂ ਦਾ ਯੋਗਦਾਨ ਲਗਭਗ 78 ਫ਼ੀਸਦੀ ਸੀ। ਉਦਯੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਵਿਕਰੀ ਨੂੰ ਟੈਕਸ ਛੋਟਾਂ, ਸਸਤੀ ਬਿਜਲੀ, ਮਜ਼ਬੂਤ ​​ਚਾਰਜਿੰਗ ਮਕੈਨਿਜ਼ਮ, ਸਕ੍ਰੈਪਿੰਗ ਇੰਸੈਂਟਿਵ, ਬੈਟਰੀ ਰੀਸਾਈਕਲਿੰਗ ਵਿੱਚ ਨਿਵੇਸ਼ ਅਤੇ ਹਰੇਕ ਵਰਗ ਲਈ ਵੱਖਰੀ ਸਮਾਂ-ਸੀਮਾ ਦਾ ਫ਼ਾਇਦਾ ਮਿਲਿਆ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ

ਉੱਤਰ-ਪੂਰਬੀ ਰਾਜਾਂ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਵਿਕਰੀ ਘੱਟ ਹੋਈ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਕੁੱਲ 1,287 ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਗਏ ਹਨ। ਤਿੰਨ ਰਾਜਾਂ - ਝਾਰਖੰਡ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ 2022 ਵਿੱਚ ਕੁੱਲ ਦੋ-ਪਹੀਆ ਵਾਹਨਾਂ ਵਿੱਚ ਈ-ਦੋ-ਪਹੀਆ ਵਾਹਨਾਂ ਦੀ ਹਿੱਸੇਦਾਰੀ 1 ਫ਼ੀਸਦੀ ਤੋਂ ਵੀ ਘੱਟ ਸੀ।  

rajwinder kaur

This news is Content Editor rajwinder kaur