ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ, ਇਸ ਕਾਰਨ ਵੱਧ ਹੋਈ ਆਂਡਿਆਂ ਦੀ ਮੰਗ

06/03/2021 11:17:50 AM

ਨਵੀਂ ਦਿੱਲੀ (ਭਾਸ਼ਾ) – ਬਰਡ ਫਲੂ ਸ਼ੁਰੂ ਹੋਣ ਕਾਰਨ ਇਸ ਸਾਲ ਜਨਵਰੀ-ਫਰਵਰੀ ਦੌਰਾਨ ਮੰਗ ’ਚ ਕਮੀ ਆਉਣ ਤੋਂ ਬਾਅਦ ਹੁਣ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਇਕ ਵਾਰ ਮੁੜ ਅਾਂਡਿਆਂ ਦੀ ਮੰਗ ਵਧ ਗਈ ਹੈ। ਮੰਗ ਵਧਣ ਦਾ ਮੁੱਖ ਕਾਰਨ ਮਹਾਮਾਰੀ ਦੌਰਾਨ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਿਹਤਰ ਕਰਨ ਲਈ ਆਂਡਿਆਂ ਦਾ ਸੇਵਨ ਵਧਣਾ ਹੈ। ਸਰਕਾਰ ਦੇ ਅਧਿਕਾਰੀਆਂ ਅਤੇ ਉਦਯੋਗ ਦੇ ਮਾਹਰਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ

ਉਨ੍ਹਾਂ ਨੇ ਦੱਸਿਆ ਕਿ ਆਂਡਿਆਂ ਦੀ ਮੰਗ ਵਧਣ ਦੇ ਨਾਲ ਪ੍ਰਤੀ ਆਂਡੇ ਦਾ ਪ੍ਰਚੂਨ ਮੁੱਲ ਵੱਖ-ਵੱਖ ਇਲਾਕਿਆਂ ’ਚ 6 ਤੋਂ 7 ਰੁਪਏ ਹੋ ਗਿਆ ਹੈ। ਮਾਹਰਾਂ ਨੇ ਕਿਹਾ ਕਿ ਆਂਡੇ ਪ੍ਰੋਟੀਨ ਨਾਲ ਭਰੀਆਂ ਉਨ੍ਹਾਂ ਖੁਰਾਕ ਸਮੱਗਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਕੋਵਿਡ-19 ਮਰੀਜ਼ਾਂ ਨੂੰ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਹ ਲੋਕਾਂ ਕੋਲ ਪ੍ਰੋਟੀਨ ਦਾ ਸਭ ਤੋਂ ਸਸਤਾ ਮੁਹੱਈਆ ਸ੍ਰੋਤ ਵੀ ਹੈ। ਪਸ਼ੂ ਪਾਲਣ, ਪੋਲਟਰੀ ਅਤੇ ਦੁੱਧ ਮੰਤਰਾਲਾ ਦੇ ਜੁਆਇੰਟ ਸਕੱਤਰ ਓ. ਪੀ. ਚੌਧਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ’ਚ ਆਂਡਿਆਂ ਦਾ ਸੇਵਨ ਵਧਣ ਦੀ ਰਵਾਇਤ ਦੇਖੀ ਗਈ ਹੈ। ਆਂਡਿਆਂ ’ਚ ਸਭ ਤੋਂ ਜ਼ਿਆਦਾ 11 ਫੀਸਦੀ ਪ੍ਰੋਟੀਨ ਹੁੰਦਾ ਹੈ।

ਇਹ ਵੀ ਪੜ੍ਹੋ: ਉਦਯੋਗ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗੀ ਪੰਜਾਬ ਰਾਈਟ ਟੂ ਬਿਜਨਿਸ ਐਕਟ 2020 ਪਾਲਿਸੀ : ਡੀ.ਸੀ.

ਆਂਡਿਆਂ ਦੀ ਪ੍ਰਤੀ ਮਹੀਨਾ ਖਪਤ ’ਚ ਵਾਧੇ ਦਾ ਅਨੁਮਾਨ ਲਗਾਉਣਾ ਮੁਸ਼ਕਲ

ਮੰਤਰਾਲਾ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਆਂਡਿਆਂ ਦੀ ਪ੍ਰਤੀ ਮਹੀਨਾ ਖਪਤ ’ਚ ਵਾਧੇ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਦੱਸਿਆ ਕਿ 2018-19 ਦੀ ਤੁਲਨਾ ’ਚ 2019-20 ’ਚ ਭਾਰਤ ’ਚ ਆਂਡਿਆਂ ਦਾ ਪ੍ਰਤੀ ਵਿਅਕਤੀ ਸਾਲਾਨਾ ਸੇਵਨ 79 ਆਂਡਿਆਂ ਤੋਂ ਵਧ ਕੇ 86 ਹੋ ਗਿਆ। ਗੁਰੂਗ੍ਰਾਮ ਦੇ ਸਟਾਰਟਅਪ ਐਗੋਜ ਦੇ ਸਹਿ ਸੰਸਥਾਪਕ ਅਭਿਸ਼ੇਕ ਨੇਗੀ ਨੇ ਕਿਹਾ ਕਿ ਅਸੀਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਤੋਂ ਪਿਛਲੇ ਕੁਝ ਮਹੀਨਿਆਂ ’ਚ ਬ੍ਰਾਂਡੇਡ ਅਤੇ ਐਗੋਜ ਦੇ ਆਂਡਿਆਂ ਦੀ ਮੰਗ ’ਚ ਜ਼ੋਰਦਾਰ ਉਛਾਲ ਦੇਖਿਆ ਹੈ। ਕੰਪਨੀ ਦਾ ਕਾਰੋਬਾਰ ਪਿਛਲੇ ਕੁਝ ਮਹੀਨਿਆਂ ’ਚ 100 ਫੀਸਦੀ ਪ੍ਰਤੀ ਮਹੀਨਾ ਵਾਧਾ ਦਰ ਨਾਲ ਵਧਿਆ ਹੈ। ਬ੍ਰਾਂਡੇਡ ਆਂਡੇ ਜ਼ਿਆਦਾ ਮਹਿੰਗੀਆਂ ਦਰਾਂ ’ਤੇ ਵਿਕਦੇ ਹਨ ਅਤੇ ਉਨ੍ਹਾਂ ਦੀ ਕੀਮਤ ਪ੍ਰਤੀ ਅਾਂਡਾ ਕਰੀਬ 10 ਰੁਪਏ ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ: ਵਪਾਰੀ ਪਰੇਸ਼ਾਨ, ਨੇਪਾਲ ਦੇ ਰਸਤੇ ਆਉਣ ਵਾਲੇ ਸੋਇਆਬੀਨ ਤੇਲ ਦੀ ਦਰਾਮਦ 'ਤੇ ਰੋਕ ਲਾਉਣ ਦੀ ਮੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur