ਈਡੀ ਦਾ ਚੀਨੀ ਐਜੂਕੇਸ਼ਨ ਪਲੇਟਫਾਰਮ 'ਤੇ ਕਬਜ਼ਾ, ਜ਼ਬਤ ਕੀਤੇ 8.26 ਕਰੋੜ ਰੁਪਏ

05/20/2023 6:15:39 PM

ਬਿਜ਼ਨੈੱਸ ਡੈਸਕ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾਂ ਨਾਲ ਜੁੜੀ ਇਕ ਜਾਂਚ ਦੇ ਤਹਿਤ ਬੈਂਗਲੁਰੂ ਸਥਿਤ ਇਕ ਆਨਲਾਈਨ ਸਿੱਖਿਆ ਕੰਪਨੀ ਦਾ 8.26 ਕਰੋੜ ਰੁਪਏ ਦਾ ਫੰਡ ਜ਼ਬਤ ਕੀਤਾ ਹੈ। ਕਬੂਤਰ ਸਿੱਖਿਆ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਕੰਪਨੀ ਚੀਨੀ ਨਾਗਰਿਕਾਂ ਦੀ ਮਲਕੀਅਤ ਅਤੇ ਨਿਯੰਤਰਿਤ ਹੈ। ਕੰਪਨੀ ਦੇ ਫੰਡਾਂ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਧਾਰਾ 37ਏ ਦੇ ਤਹਿਤ ਜ਼ਬਤ ਕੀਤਾ ਗਿਆ ਹੈ।

ਚੀਨ ਦੇ ਹੈ ਕੰਪਨੀ ਦੇ ਮਾਲਕ
ਕੰਪਨੀ "ਓਡਾਕਲਾਸ" ਬ੍ਰਾਂਡ ਨਾਮ ਦੇ ਤਹਿਤ ਆਨਲਾਈਨ ਸਿੱਖਿਆ ਦੇ ਕਰ ਰਹੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਪ੍ਰੈਲ ਵਿੱਚ ਸਮੂਹ ਦੇ ਖ਼ਿਲਾਫ਼ ਖੋਜ ਕੀਤੀ ਅਤੇ ਪਾਇਆ ਕਿ ਕੰਪਨੀ 100 ਫ਼ੀਸਦੀ ਚੀਨੀ ਨਾਗਰਿਕਾਂ ਦੀ ਮਲਕੀਅਤ ਹੈ ਅਤੇ ਕੰਪਨੀ ਦੇ ਸਾਰੇ ਮਾਮਲੇ, ਵਿੱਤੀ ਫ਼ੈਸਲੇ ਸਮੇਤ, ਚੀਨ ਵਿੱਚ ਅਧਾਰਤ ਵਿਅਕਤੀਆਂ ਦੁਆਰਾ ਲਏ ਜਾਂਦੇ ਹਨ। 

ਵਿਗਿਆਪਨ 'ਤੇ ਹੋਏ ਖ਼ਰਚ ਦਾ ਨਹੀਂ ਮਿਲਿਆ ਬਿਓਰਾ
ਏਜੰਸੀ ਨੇ ਦੋਸ਼ ਲਾਇਆ ਕਿ ਪਤਾ ਲੱਗਾ ਹੈ ਕਿ ਕੰਪਨੀ ਨੇ ਚੀਨੀ ਨਿਰਦੇਸ਼ਕ ਲਿਊ ਕੈਨ ਦੇ ਨਿਰਦੇਸ਼ਾਂ 'ਤੇ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਖ਼ਰਚਿਆਂ ਦੇ ਨਾਂ 'ਤੇ ਚੀਨ ਅਤੇ ਹਾਂਗਕਾਂਗ ਨੂੰ 82.72 ਕਰੋੜ ਰੁਪਏ ਡਾਇਵਰਟ ਕੀਤੇ। ਕੰਪਨੀ ਆਪਣੀ ਤਰਫੋਂ ਸੇਵਾ ਦਾ ਲਾਭ ਲੈਣ ਦਾ ਕੋਈ ਸਬੂਤ ਅਤੇ ਉਕਤ ਖਰਚਿਆਂ ਲਈ ਪ੍ਰਕਾਸ਼ਿਤ ਕਿਸੇ ਇਸ਼ਤਿਹਾਰ ਦਾ ਸਬੂਤ ਪੇਸ਼ ਨਹੀਂ ਕਰ ਸਕੀ।

ਗੂਗਲ ਅਤੇ ਫੇਸਬੁੱਕ ਰਾਹੀਂ ਹੋਏ ਇਸ਼ਤਿਹਾਰ
ਈਡੀ ਨੇ ਕਿਹਾ ਕਿ ਕੰਪਨੀ ਦੇ ਡਾਇਰੈਕਟਰ ਅਤੇ ਅਕਾਊਂਟਸ ਮੈਨੇਜਰ ਨੇ ਜਾਂਚ ਦੌਰਾਨ ਮੰਨਿਆ ਕਿ ਕੈਨ ਦੇ ਨਿਰਦੇਸ਼ਾਂ 'ਤੇ ਭੁਗਤਾਨ ਕੀਤਾ ਗਿਆ ਸੀ। ਕੰਪਨੀ ਦੇ ਭਾਰਤੀ ਨਿਰਦੇਸ਼ਕ ਵੇਦਾਂਤ ਹਮੀਰਵਾਸੀਆ ਨੇ ਕਿਹਾ ਕਿ ਚੀਨੀ ਨਿਰਦੇਸ਼ਕ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ਼ਤਿਹਾਰ ਗੂਗਲ ਅਤੇ ਫੇਸਬੁੱਕ ਰਾਹੀਂ ਪ੍ਰਕਾਸ਼ਿਤ ਕੀਤੇ ਗਏ ਸਨ। ਹਾਲਾਂਕਿ, ਇਹਨਾਂ ਪਲੇਟਫਾਰਮਾਂ ਦੁਆਰਾ ਕੋਈ ਪੁਸ਼ਟੀ ਜਾਂ ਚਲਾਨ ਜਮ੍ਹਾ ਨਹੀਂ ਕੀਤਾ ਗਿਆ ਹੈ।

rajwinder kaur

This news is Content Editor rajwinder kaur