ED ਦੇ ਨਿਰਦੇਸ਼ਕ ਐੱਸ. ਕੇ. ਮਿਸ਼ਰਾ ਦੇ ਕਾਰਜਕਾਲ ''ਚ ਇਕ ਸਾਲ ਦਾ ਵਾਧਾ

11/14/2020 3:35:41 PM

ਨਵੀਂ ਦਿੱਲੀ— ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਨਿਰਦੇਸ਼ਕ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਲਈ ਸਾਲ 2018 'ਚ ਜਾਰੀ ਹੁਕਮਾਂ 'ਚ ਸੋਧ ਕਰਦੇ ਹੋਏ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਹੈ।


60 ਸਾਲਾ ਮਿਸ਼ਰਾ 1984 ਬੈਚ ਦੇ ਇਨਕਮ ਟੈਕਸ ਕੈਡਰ 'ਚ ਭਾਰਤੀ ਰੈਵੇਨਿਊ ਸੇਵਾ ਅਧਿਕਾਰੀ ਹਨ ਅਤੇ 19 ਨਵੰਬਰ 2018 ਨੂੰ ਉਨ੍ਹਾਂ ਨੂੰ ਈ. ਡੀ. ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ।

ਈ. ਡੀ. ਨਿਰਦੇਸ਼ਕ ਦਾ ਨਿਸ਼ਚਿਤ ਕਾਰਜਕਾਲ ਦੋ ਸਾਲ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਸੇਵਾ ਅਗਲੇ ਹਫ਼ਤੇ ਸਮਾਪਤ ਹੋ ਰਹੀ ਸੀ।

ਵਿੱਤ ਮੰਤਰਾਲਾ ਦੇ ਅਧੀਨ ਰੈਵੇਨਿਊ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਹੁਕਮ 'ਚ ਕਿਹਾ ਗਿਆ ਕਿ ਮਿਸ਼ਰਾ ਦੀ ਨਿਯੁਕਤੀ ਲਈ ਸਾਲ 2018 'ਚ ਜਾਰੀ ਹੁਕਮ 'ਚ ਸੋਧ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਅਹੁਦੇ 'ਤੇ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਲਈ 19 ਨਵੰਬਰ 2018 ਨੂੰ ਜਾਰੀ ਹੁਕਮ 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਕਿਹਾ ਗਿਆ ਕਿ ਉਨ੍ਹਾਂ ਦੀ ਨਿਯੁਕਤੀ ਕਾਰਜ ਸੰਭਾਲਣ ਦੇ ਦਿਨ ਤੋਂ ਤਿੰਨ ਸਾਲ ਜਾਂ ਕਿਸੇ ਹੋਰ ਹੁਕਮ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਹੋਵੇਗੀ।

Sanjeev

This news is Content Editor Sanjeev