ਅਰਥਵਿਵਸਥਾ ਨੂੰ ਇਸ ਸਮੇਂ 4.5 ਲੱਖ ਕਰੋੜ ਰੁਪਏ ਦੇ ਮਾਲੀਆ ਸਮਰਥਨ ਦੀ ਜ਼ਰੂਰਤ : ਫਿੱਕੀ

05/12/2020 1:52:13 AM

ਨਵੀਂ ਦਿੱਲੀ (ਭਾਸ਼ਾ)-ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਭਾਰਤੀ ਅਰਥਵਿਵਸਥਾ ਨੂੰ ਮੌਜੂਦਾ ਹਾਲਾਤ ਤੋਂ ਉਭਾਰਨ ਲਈ 4.5 ਲੱਖ ਕਰੋੜ ਰੁਪਏ ਦੇ ਵਾਧੂ ਵਿੱਤੀ ਸਮਰਥਨ ਦੀ ਲੋੜ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਭੁਗਤਾਨਾਂ ਅਤੇ ਰਿਫੰਡਾਂ 'ਚ ਫਸੇ ਢਾਈ ਲੱਖ ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਜ਼ਰੂਰਤ ਹੈ।

ਦੇਸ਼ ਦੇ ਆਗੂ ਵਣਜ ਅਤੇ ਉਦਯੋਗ ਮੰਡਲ ਫਿੱਕੀ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਲਿਖੇ ਇਕ ਪੱਤਰ 'ਚ ਫਿੱਕੀ ਦੀ ਪ੍ਰਧਾਨਗੀ ਸੰਗੀਤਾ ਰੈੱਡੀ ਨੇ ਇਸ ਦੇ ਨਾਲ ਹੀ ਵਿੱਤ ਮੰਤਰੀ ਵੱਲੋਂ ਇਨੋਵੇਸ਼ਨ, ਉਸਾਰੀ ਅਤੇ ਵਿਨਿਰਮਾਣ ਕਲੱਸਟਰਾਂ ਲਈ ਕੌਮਾਂਤਰੀ ਸਪਲਾਈ ਲੜੀ 'ਚ ਆਈਆਂ ਮੌਜੂਦਾ ਰੁਕਾਵਟਾਂ 'ਚੋਂ ਉੱਭਰਦੇ ਮੌਕਿਆਂ ਦਾ ਲਾਭ ਚੁੱਕਣ ਲਈ ਇਕ ਆਤਮ- ਨਿਰਭਰਤਾ ਫੰਡ ਬਣਾਉਣ 'ਤੇ ਵੀ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਹ ਰਾਸ਼ੀ ਮੱਧ ਮਿਆਦ ਦੌਰਾਨ ਕਿਸ਼ਤਾਂ 'ਚ ਉਪਲੱਬਧ ਕਰਵਾਈ ਜਾ ਸਕਦੀ ਹੈ। ਰੈੱਡੀ ਨੇ ਮੌਜੂਦਾ ਹਾਲਾਤ 'ਚ ਸਰਕਾਰ ਵੱਲੋਂ ਤੁਰੰਤ 'ਸਹਾਇਤਾ' ਦਿੱਤੇ ਜਾਣ ਦੀ ਜ਼ਰੂਰਤ ਦੱਸੀ ਹੈ। ਉਨ੍ਹਾਂ ਕਿਹਾ ਕਿ ਸਭ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਨਕਦੀ ਦੀ ਹੈ ਅਤੇ ਇਸ ਦੇ ਤੁਰੰਤ ਹੱਲ ਲਈ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਭੁਗਤਾਨ ਅਤੇ ਰਿਫੰਡ 'ਚ ਫਸੀ 2.5 ਲੱਖ ਕਰੋੜ ਰੁਪਏ ਦੀ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਦੀ ਲੋੜ ਹੈ।

Karan Kumar

This news is Content Editor Karan Kumar