ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ ’ਚ 7 ਫੀਸਦੀ ਤੋਂ ਵੱਧ ਰਹਿ ਣ ਦਾ ਅਨੁਮਾਨ : ਅਨੰਤ ਨਾਗੇਸ਼ਵਰਨ

03/03/2023 10:18:15 AM

ਨਵੀਂ ਦਿੱਲੀ–ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਵੀ ਅਨੰਤ ਨਾਗੇਸ਼ਵਰਨ ਨੇ ਵੀਰਵਾਰ ਨੂੰ ਕਿਹਾ ਕਿ ਅਹਿਮ ਅੰਕੜਿਆਂ ਦੇ ਸੋਧੇ ਅਨੁਮਾਨ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਿਕਾਸ ਦਰ 7 ਫੀਸਦੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਮੰਗਲਵਾਰ ਨੂੰ ਜਾਰੀ ਦੂਜੇ ਪੇਸ਼ਗੀ ਅਨੁਮਾਨ ’ਚ ਵਿਕਾਸ ਦਰ 7 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ। ਜਨਵਰੀ ’ਚ ਜਾਰੀ ਪਹਿਲੇ ਪੇਸ਼ਗੀ ਅਨੁਮਾਨ ’ਚ ਵੀ ਜੀ. ਡੀ. ਪੀ. ਵਿਕਾਸ ਦਰ ਇੰਨੀ ਹੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਨਾਗੇਸ਼ਵਰਨ ਨੇ ਕਿਹਾ ਕਿ ਅਹਿਮ ਸੰਕੇਤਕਾਂ ਨੂੰ ਦੇਖਦੇ ਹੋਏ ਅਤੇ ਜਿਸ ਤੇਜ਼ੀ ਨਾਲ ਉਸ ’ਚ ਸੁਧਾਰ ਹੋ ਰਿਹਾ ਹੈ, ਉਸ ਦੇ ਆਧਾਰ ’ਤੇ ਮੇਰਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ਵਾਧਾ ਦਰ ਹੇਠਾਂ ਜਾਣ ਦੀ ਥਾਂ ਉੱਪਰ ਰਹੇਗੀ। ਅਸਲ ਜੀ. ਡੀ. ਪੀ. ਵਾਧਾ ਦਰ ਯਾਨੀ ਸਥਿਰ ਮੁੱਲ (2011-12) ’ਤੇ ਕੁੱਲ ਘਰੇਲੂ ਉਤਪਾਦ 2022-23 ਵਿਚ 159.71 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜਦ ਕਿ 2021-22 ਦੇ ਪਹਿਲੇ ਸੋਧੇ ਅਨੁਮਾਨ ’ਚ ਇਸ ਦੇ 149.26 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ

ਐੱਨ. ਐੱਸ. ਓ. ਮੁਤਾਬਕ ਸਥਿਰ ਮੁੱਲ ’ਤੇ ਜੀ. ਡੀ. ਪੀ. ਵਾਧਾ ਦਰ 2022-23 ’ਚ 7 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ 2021-22 ਵਿਚ 9.1 ਫੀਸਦੀ ਸੀ। ਐੱਨ. ਐੱਸ. ਓ. ਦੇ ਅੰਕੜਿਆਂ ਮੁਤਾਬਕ ਮੁੱਖ ਤੌਰ ’ਤੇ ਨਿਰਮਾਣ ਖੇਤਰ ਦੇ ਕਮਜ਼ੋਰ ਪ੍ਰਦਰਸ਼ਨ ਨਾਲ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਵਿਕਾਸ ਦਰ ਹੌਲੀ ਹੋ ਕੇ 4.4 ਫੀਸਦੀ ਰਹੀ।

ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਨਾਗੇਸ਼ਵਰਨ ਨੇ ਕਿਹਾ ਕਿ ਵਿਆਜ ਦਰ ’ਚ ਜੋ ਵਾਧਾ ਹੋ ਰਿਹਾ ਹੈ ਉਹ ਘੱਟ ਆਰਥਿਕ ਵਾਧਾ ਦਰ ਦਾ ਕਾਰਣ ਨਹੀਂ ਹੋ ਸਕਦਾ। ਇਹ ਅਸਲ ’ਚ ਕਰਜ਼ੇ ਦੀ ਚੰਗੀ ਮੰਗ ਦੇ ਤੱਥ ਨੂੰ ਪ੍ਰਤੀਬਿੰਬਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਆਜ ਦਰ ਇਸ ਸਮੇਂ ਕੋਈ ਬਹੁਤ ਉੱਚੀ ਨਹੀਂ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon