ਕਮਾਲ ਦਾ ਆਫ਼ਰ! 4 ਕਿਲੋ ਭੋਜਨ ਦੀ ਥਾਲੀ ਖਾਓ ਤੇ ਮੁਫ਼ਤ ’ਚ ਬੁਲੇਟ ਮੋਟਰਸਾਈਕਲ ਲੈ ਜਾਓ

01/22/2021 6:41:41 PM

ਮੁੰਬਈ — ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਨੂੰ ਭਾਰੀ ਝਟਕਾ ਲੱਗਾ ਹੈ। ਦੁਨੀਆ ਦੇ ਨਾਲ-ਨਾਲ ਆਮ ਆਦਮੀ ਦੀ ਜ਼ਿੰਦਗੀ ਨੂੰ ਵੀ ਕੋਰੋਨਾ ਲਾਗ ਨੇ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਹੋਟਲ ਅਤੇ ਰੈਸਟੋਰੈਂਟਾਂ ’ਤੇ ਲਾਗੂ ਤਾਲਾਬੰਦ ਕਾਰਨ ਉਨ੍ਹਾਂ ਦੇ ਮਾਲਕਾਂ ਨੂੰ ਭਾਰੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ  ਹੈ। ਵੈਸੇ ਹੁਣ ਸਮੇਂ ਦੇ ਨਾਲ-ਨਾਲੇ ਲੋਕਾਂ ਦੀ ਜ਼ਿੰਦਗੀ ਪਟੜੀ ’ਤੇ ਪਰਤਣ ਲੱਗੀ ਹੈ। ਪਰ ਫਿਰ ਵੀ ਲੋਕ ਸਮਾਜਿਕ ਦੂਰੀ ਅਤੇ ਹੋਰ ਨਿਯਮਾਂ ਨੂੰ ਬਣਾਈ ਰੱਖਣ ਅਤੇ ਵਾਇਰਸ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਲੋਕ ਅਜੇ ਵੀ ਹੋਟਲ ਜਾਣ ਅਤੇ ਬਾਹਰ ਖਾਣਾ ਖਾਣ ਤੋਂ ਕੰਨੀ ਕਤਰਾ ਰਹੇ ਹਨ। ਇਸ ਦੌਰਾਨ ਆਪਣਾ ਕਾਰੋਬਾਰ ਚਲਾਉਣ ਲਈ ਇੱਕ ਰੈਸਟੋਰੈਂਟ ਦੇ ਮਾਲਕ ਨੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਇੱਕ ਵੱਖਰੇ ਢੰਗ ਬਾਰੇ ਸੋਚਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਿਲੱਖਣ ਤਰੀਕਾ ਵੀ ਕਾਫੀ ਲਾਭਦਾਇਕ ਸਾਬਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਗਾਹਕ ਉਸਦੇ ਰੈਸਟੋਰੈਂਟ ਵਿਚ ਆ ਰਹੇ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ’ਚ ...

ਲੱਗੀ ਗਾਹਕਾਂ ਦੀ ਲਾਈਨ

ਵਡਗਾਓਂ ਮਾਵਾਲ ਜਗ੍ਹਾ ਵਿਚ ਸ਼ਿਵਰਾਜ ਰੈਸਟੋਰੈਂਟ ਹੈ। ਇਸ ਦੇ ਮਾਲਕ ਅਤੁੱਲ ਵਾਈਕਰ ਨੇ ਗਾਹਕਾਂ ਨੂੰ ਆਪਣੇ ਰੈਸਟੋਰੈਂਟ ਵਿਚ ਲੁਭਾਉਣ ਲਈ ਇਕ ਵਿਸ਼ੇਸ਼ ਥਾਲੀ ਲਾਂਚ ਕੀਤੀ ਹੈ। ਇਸ ਯੋਜਨਾ ਅਨੁਸਾਰ ਵਿਸ਼ੇਸ਼ ਮਾਸਾਹਾਰੀ ਥਾਲੀ ਤਿਆਰ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਕ ਸ਼ਰਤ ਰੱਖੀ ਗਈ ਹੈ ਕਿ ਜੋ ਲੋਕ ਇਸ ਪਲੇਟ ਨੂੰ ਇਕੱਲੇ ਖਾਣਗੇ ਉਨ੍ਹਾਂ ਨੂੰ ਇਨਾਮ ਵਜੋਂ 2 ਲੱਖ ਰੁਪਏ ਦੀ ਰਾਇਲ ਐਨਫੀਲਡ ਬੁਲੇਟ ਬਾਈਕ ਦਿੱਤੀ ਜਾਵੇਗੀ। ਪਰ ਇਸ ਭੋਜਨ ਦੇ ਸੰਬੰਧ ਵਿਚ ਸ਼ਰਤ ਇਹ ਹੈ ਕਿ ਇਸ ਵਿਚ ਵਰਤੇ ਜਾਣ ਵਾਲੇ ਭੋਜਨ ਨੂੰ ਇਕੱਲੇ ਅਤੇ 60 ਮਿੰਟਾਂ ਵਿਚ ਪੂਰਾ ਕਰਨਾ ਹੈ। ਇਸ ਤੋਂ ਇਲਾਵਾ ਹੋਟਲ ਮਾਲਕ ਨੇ ਰੋਸਟੋਰੈਂਟ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਰੈਸਟੋਰੈਂਟ ਦੇ ਬਿਲਕੁਲ ਬਾਹਰ 5 ਨਵੀਂਆਂ ਰਾਇਲ ਐਨਫੀਲਡ ਬੁਲੇਟ ਬਾਈਕ ਵੀ ਲਗਾ ਦਿੱਤੀਆਂ ਹਨ। ਇਸ ਤੋਂ ਇਲਾਵਾ ਇਸ  ਮੁਕਾਬਲਾ ਬਾਰੇ ਮੈਨਿੳੂ ਕਾਰਡ ਵਿਚ ਵੀ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼

4 ਕਿਲੋ ਦੀ ਵਿਸ਼ੇਸ਼ ਮਾਸਾਹਾਰੀ ਪਲੇਟ

ਤੁਹਾਨੂੰ ਦੱਸ ਦਈਏ ਕਿ ਇਹ ਇਕ ਖਾਸ ਮਾਸਾਹਾਰੀ ਪਲੇਟ ਹੈ, ਜਿਸ ਦੀ ਕੀਮਤ 2500 ਰੁਪਏ ਹੈ। ਇਸ ’ਚ ਡਿਸ਼ ਬਾਰੇ ਗੱਲ ਕਰੀਏ ਤਾਂ ਇਸ ਵਿਚ ਤੰਦੂਰੀ ਚਿਕਨ, ਡ੍ਰਾਈਡ ਮਟਨ, ਗ੍ਰੀਨ ਮਟਨ, ਫਰਾਈਡ ਫਿਸ਼ ਅਤੇ ਚਿਕਨ ਮਸਾਲਾ ਰੱਖਿਆ ਗਿਆ ਹੈ। ਇਸ ਦਾ ਭਾਰ 4 ਕਿੱਲੋ ਹੈ, ਜਿਸ ਨੂੰ ਲਗਭਗ 55 ਲੋਕ ਤਿਆਰ ਕਰਦੇ ਹਨ। ਇਸ ਥਾਲੀ ਤੋਂ ਇਲਾਵਾ ਇਸ ਰੈਸਟੋਰੈਂਟ ’ਚ ਰਾਵਣ ਥਾਲੀ, ਪਹਿਲਵਾਨ ਮਟਨ ਥਾਲੀ, ਬਕਾਸੁਰ ਚਿਕਨ ਥਾਲੀ, ਸਰਕਾਰ ਮਟਨ ਥਾਲੀ ਅਤੇ ਮਾਲਵਾਨੀ ਫਿਸ਼ ਥਾਲੀ ਨੂੰ ਵੀ ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਮਿਲਿਆ 125 ਕਰੋੜ ਦਾ ਵਿਦੇਸ਼ੀ ਨਿਵੇਸ਼, ਹਾਰਟਮੈਨ ਨੇ ਖਰੀਦਿਆ ਇਹ ਕਾਰੋਬਾਰ

ਅਜੇ ਤੱਕ ਸਿਰਫ਼ ਇਕ ਵਿਅਕਤੀ ਨੇ ਹੀ ਜਿੱਤੀ ਹੈ ਬਾਈਕ 

ਰੈਸਟੋਰੈਂਟ ਦੇ ਮਾਲਕ ਅਤੁੱਲ ਵਾਈਕਰ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ ਇੱਕ ਵਿਅਕਤੀ ਇਸ ਮੁਕਾਬਲੇ ਵਿਚ ਜਿੱਤਿਆ ਹੈ। ਇਹ 4 ਕਿਲੋ ਪਲੇਟ ਖਾਣ ਵਾਲਾ ਆਦਮੀ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਦੇ ਬਰਸ਼ੀ ਕਸਬੇ ਦਾ ਹੈ। ਇਸਦਾ ਨਾਮ ਸੋਮਨਾਥ ਪਵਾਰ ਹੈ। 60 ਮਿੰਟਾਂ ਵਿਚ ਇਸ ਵਿਅਕਤੀ ਨੇ ਇਹ ਪਲੇਟ ਖਾ ਲਈ ਅਤੇ ਇਸਨੂੰ ਰਾਇਲ ਐਨਫੀਲਡ ਬੁਲੇਟ ਬਾਈਕ ਦਾ ਨਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੀ ਹੁਣ ਕਿਸਾਨ ਕ੍ਰੈਡਿਟ ਕਾਰਡ 'ਤੇ 12 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਮਿਲੇਗਾ ਕਰਜ਼ਾ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur