ਤਿਉਹਾਰੀ ਸੀਜ਼ਨ ਦੀ ਸ਼ੁਰੂਆਤ 'ਚ ਈ-ਕਾਮਰਸ ਕੰਪਨੀਆਂ ਦੀ ਚਾਂਦੀ, ਪਹਿਲੇ ਚਾਰ ਦਿਨਾਂ 'ਚ 24 ਹਜ਼ਾਰ ਕਰੋੜ ਦੀ ਵਿਕਰੀ

09/28/2022 5:56:43 PM

 

ਬਿਜਨੈਸ ਡੈਸਕ : ਇਸ ਤਿਉਹਾਰੀ ਸੀਜ਼ਨ 'ਚ ਈ-ਕਾਮਰਸ ਪ੍ਰਚੂਨ ਵਿਕਰੇਤਾ ਐਮਾਜ਼ਾਨ ਅਤੇ ਫਲਿੱਪਕਾਰਟ ਦੀ ਅਗਵਾਈ ਹੇਠ 5.9 ਬਿਲੀਅਨ (41,000 ਕਰੋੜ ਰੁਪਏ) ਦੀ ਵਿਕਰੀ ਰਜਿਸਟਰ ਹੋਈ ਹੈ ਜੋ ਕਿ ਪਹਿਲੇ ਤਿਉਹਾਰੀ ਹਫ਼ਤੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 4.8 ਅਰਬ ਨਾਲੋਂ 28 ਫ਼ੀਸਦੀ ਵੱਧ ਹੈ। ਪਹਿਲੇ ਚਾਰ ਦਿਨਾਂ ਈ-ਕਾਮਰਸ ਪਲੇਟਫਾਰਮਸ ਨੇ 3.5 ਅਰਬ  (24,500 ਕਰੋੜ ਰੁਪਏ) ਦੀ ਵਿਕਰੀ ਕੀਤੀ ਹੈ।

ਰੈੱਡਸੀਅਰ ਸਟ੍ਰੈਟਜੀ ਕੰਸਲਟੈਂਟਸ ਦੇ ਪਾਰਟਨਰ ਉੱਜਵਲ ਚੌਧਰੀ ਦਾ ਕਿਹਣਾ ਹੈ ਕਿ ਈ ਕਾਮਰਸ ਕੰਪਨੀਆਂ ਦੀ ਇਹ ਕਮਾਈ ਪਿਛਲੇ ਸਾਲ ਦੇ ਪਹਿਲੇ ਚਾਰ ਦਿਨਾਂ ਦੇ ਮੁਕਾਬਲੇ 1.3 ਗੁਣਾ ਵੱਧ ਹੈ ਇਸ ਨੇ ਪਹਿਲੇ ਹਫ਼ਤੇ ਹੀ ਵਿਕਰੀ ਦਾ ਲਗਭਗ 60 ਫ਼ੀਸਦੀ ਯੋਗਦਾਨ ਪਾਇਆ। ਇਹ ਤਿਉਹਾਰਾਂ ਸੀਜ਼ਨ 'ਚ ਕੰਪਨੀਆਂ ਦੀ ਸ਼ਾਨਦਾਰ ਸ਼ੁਰੂਆਤ ਮੰਨੀ ਜਾ ਰਹੀ ਹੈ।

ਈ ਕਾਮਰਸ ਕੰਪਨੀਆਂ ਵੱਲੋਂ ਫੈਸਟੀਵ ਇਵੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਫਲਿੱਪਕਾਰਟ ਦਾ 'ਦਿ ਬਿਗ ਬਿਲੀਅਨ ਡੇਜ਼ ਅਤੇ Amazon ਦਾ 'Great Indian Festival ਸ਼ਾਮਲ ਹੈ। ਮੀਸ਼ੋ ਦੀ 'ਮੈਗਾ ਬਲਾਕਬਸਟਰ ਸੇਲ' ਅਤੇ ਮਾਈਨਟਰਾ, ਰਿਲਾਇੰਸ ਦੀ ਮਲਕੀਅਤ ਵਾਲੀ ਅਜੀਓ ਅਤੇ ਨਿਆਕਾ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਤਿਉਹਾਰਾਂ ਦੀ ਵਿਕਰੀ ਦੇ ਪਹਿਲੇ ਚਾਰ ਦਿਨਾਂ ਵਿੱਚ ਔਨਲਾਈਨ ਪ੍ਰਚੂਨ ਵਿਕਰੀ ਲਈ ਕਾਰੋਬਾਰੀ-ਆਮ ਦਿਨਾਂ ਦੀ ਤੁਲਨਾ ਵਿੱਚ ਸਮੁੱਚੇ ਰੋਜ਼ਾਨਾ ਔਸਤ ਕੁੱਲ ਵਪਾਰਕ ਮੁੱਲ ਵਿੱਚ 5.4 ਗੁਣਾ ਵਾਧਾ ਹੋਇਆ। ਅੰਦਾਜ਼ਨ 50-55 ਮਿਲੀਅਨ ਖਰੀਦਦਾਰਾਂ ਨੇ ਪਹਿਲੇ ਚਾਰ ਦਿਨਾਂ ਦੌਰਾਨ ਹੀ ਖ਼ਰੀਦਦਾਰੀ ਕੀਤੀ।

ਇਸ ਦੌਰਾਨ ਈ-ਕਾਮਰਸ ਕੰਪਨੀਆਂ ਵੱਲੋਂ 11 ਹਜ਼ਾਰ ਕਰੋੜ ਦੇ ਮੋਬਾਈਲ ਵੇਚੇ ਗਏ ਸਨ ਜਿਸ ਕਾਰਨ ਔਸਤ ਵਪਾਰਕ ਮੁੱਲ 'ਚ 10 ਫ਼ੀਸਦੀ ਦਾ ਉਛਲ ਆਇਆ ਹੈ।ਰੈੱਡਸੀਅਰ ਨੇ ਕਿਹਾ ਕਿ ਪਹਿਲੇ ਚਾਰ ਦਿਨਾਂ 'ਚ ਆਈਫੋਨ 12, ਆਈਫੋਨ 13 ਅਤੇ ਵਨਪਲੱਸ ਨੇ ਵਿਕਰੀ 'ਚ ਵਾਧਾ ਕੀਤਾ ਹੈ।

Anuradha

This news is Content Editor Anuradha