ਕੇਂਦਰ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਦਾਲਾਂ ਫਿਰ ਤੋਂ ਹੋਣ ਲੱਗੀਆਂ ਮਹਿੰਗੀਆਂ

03/24/2017 2:29:46 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਦਾਲਾਂ ਦੀਆ ਕੀਮਤਾਂ ਤਕਰੀਬਨ 30 ਫੀਸਦੀ ਤੱਕ ਘਟੀਆਂ ਸਨ। ਵਧੀਆ ਫਸਲ ਕਾਰਨ ਛੋਲਿਆਂ ਦੀ ਦਾਲ ਦੀਆਂ ਕੀਮਤਾਂ ਹੋਰ ਹੇਠਾਂ ਆਉਣ ਦੀ ਉਮੀਦ ਸੀ ਪਰ ਦਾਅਵਿਆਂ ਵਿਚਕਾਰ ਵੀਰਵਾਰ ਅਚਾਨਕ ਛੋਲਿਆਂ ਦੀ ਦਾਲ 500 ਰੁਪਏ ਮਹਿੰਗੀ ਹੋ ਕਿ 6,000 ਰੁਪਏ ਪ੍ਰਤੀ ਕੁਇੰਟਲ ਦੇ ਪਾਰ ਪੁੱਜ ਗਈ।
ਕੈਬੀਨੇਟ ਸਕੱਤਰ ਪੀ.ਕੇ ਸਿੰਨ੍ਹਾ ਦੀ ਅਗਵਾਈ ''ਚ ਦਾਲ ਖਰੀਦ ''ਤੇ ਸਕੱਤਰਾਂ ਦੀ ਸਮਿਤੀ (ਸੀ.ਓ.ਐੱਸ) ਦੀ ਵੀਰਵਾਰ ਨੂੰ ਬੈਠਕ ਹੋਈ, ਜਿਸ ''ਚ ਦੱਸਿਆ ਗਿਆ ਕਿ ਸਾਉਣੀ ਪੱਧਰ ''ਚ ਦਾਲ ਦੀ ਰਿਕਾਰਡ ਖਰੀਦ ਹੋਈ ਹੈ। ਸਮਿਤੀ ਨੇ ਬਫਰ ਸਟਾਫ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਹੁਣ ਤੱਕ 16.46 ਲੱਖ ਟਨ ਦਾਲਾਂ ਦੀ ਖਰੀਦ ਹੋਈ ਹੈ। ਇਸ ''ਚ ਸ਼ੁਰੂ ਸਾਉਣੀ ਪੱੱਧਰ ''ਚ 8 ਲੱਖ ਟਨ ਅਰਹਰ ਦਾਲ ਦੀ ਖਰੀਦ ਕਿਸਾਨਾਂ ਨੇ 50.50 ਪ੍ਰਤੀ ਕਿਲੋਗ੍ਰਾਮ ਦੇ ਸਮਰਥਨ ਮੁੱਲ ''ਤੇ ਕੀਤੀ ਸੀ। 
ਸਰਕਾਰ ਅਤੇ ਦਾਲ ਸੰਗਠਨਾਂ ਦੇ ਆਂਕੜਿਆਂ ''ਚ ਅੰਤਰ ਦੇ ਚੱਲਦੇ ਸਰਕਾਰ ਦਰਾਮਦ ਫੀਸ ਲਗਾ ਸਕਦੀ ਹੈ। ਬਾਜ਼ਾਰ ''ਚ ਆ ਰਹੀ ਇਸ ਤਰ੍ਹਾਂ ਦੀ ਖਬਰਾਂ ਨੇ ਦਾਲਾਂ ਦੀਆਂ ਕੀਮਤਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਇਕ ਦਿਨ ''ਚ ਛੋਲਿਆਂ ਦੀ ਦਾਲ ਤਕਰੀਬਨ 500 ਰੁਪਏ ਮਹਿੰਗੀ ਹੋ ਕੇ 6,000 ਰੁਪਏ ਪ੍ਰਤੀ ਕੁਇੰਟਲ ਦੇ ਪਾਰ ਪੁੱਜ ਗਈ। ਛੋਲੇ ਦੀ ਦਾਲ ਦੇ ਨਾਲ-ਨਾਲ ਅਰਹਰ ਦਾਲ ਦੀ ਕੀਮਤ ਵੀ ਵਧ ਕੇ 8,250 ਪ੍ਰਤੀ ਕੁਇੰਟਲ ਤੱਕ ਪੁੱਜ ਗਈ। 
ਇੰਡੀਅਨ ਪਲਸੇਜ ਐਂਡ ਗ੍ਰੇਨਸ ਐਸੋਸੀਏਸ਼ਨ ਮੁਤਾਬਕ ਇਸ ਸਾਲ ਦੇਸ਼ ਦੇ ਅਰਹਰ ਫਸਲਾਂ ਦੀ ਪੈਦਾਵਾਰ ਵਧੀ ਹੈ ਪਰ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਬਿਆਨ ''ਚ ਕਿਹਾ ਗਿਆ ਹੈ ਕਿ ਇਸ ਸਾਲ ਤਕਰੀਬਨ 221 ਲੱਖ ਟਨ ਪੈਦਾਵਾਰ ਹੋਣ ਦਾ ਅਨੁਮਾਨ ਹੈ ਅਤੇ ਅਰਹਰ ਦੀ ਖਪਤ 220 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਸ ਲਿਹਾਜ ਤੋਂ ਦਾਲਾਂ ਦੀ ਮੰਗ ਵਧਣਾ ਕੁਦਰਤੀ ਹੈ।