PNB ''ਚ ਸਕੈਮ ਸਾਹਮਣੇ ਆਉਣ ਨਾਲ 11 ਫੀਸਦੀ ਟੁੱਟੇ ਸ਼ੇਅਰ, ਹਜ਼ਾਰ ਕਰੋੜ ਘਟੀ ਮਾਰਕਿਟ ਵੈਲਿਊ

07/08/2019 2:50:49 PM

ਮੁੰਬਈ — ਪੰਜਾਬ ਨੈਸ਼ਨਲ ਬੈਂਕ(PNB) 'ਚ ਇਕ ਹੋਰ ਫਰਾਡ ਸਾਹਮਣੇ ਆਉਣ ਦੇ ਬਾਅਦ ਸੋਮਵਾਰ ਨੂੰ ਬੈਂਕ ਦੇ ਸ਼ੇਅਰ 11 ਫੀਸਦੀ ਤੱਕ ਟੁੱਟ ਗਏ। ਇਸ ਦੇ ਕੁਝ ਹੀ ਘੰਟਿਆ ਦੇ ਦੌਰਾਨ ਬੈਂਕ ਦੀ ਮਾਰਕਿਟ ਕੈਪ ਲਗਭਗ 4 ਹਜ਼ਾਰ ਕਰੋੜ ਰੁਪਏ ਘੱਟ ਕੇ 33,500 ਕਰੋੜ ਰੁਪਏ ਰਹਿ ਗਈ। ਪੰਜਾਬ ਨੈਸ਼ਨਲ ਬੈਂਕ ਨੇ ਸ਼ਨੀਵਾਰ ਨੂੰ ਹੀ 3,805 ਕਰੋੜ ਦੇ ਸਕੈਮ ਦੀ ਸੂਚਨਾ ਦਿੱਤੀ ਸੀ, ਜਿਸ ਦਾ ਦੋਸ਼ ਭੂਸ਼ਣ ਪਾਵਰ ਐਂਡ ਸਟੀਲ 'ਤੇ ਲਗਾਇਆ ਹੈ।

ਕਮਜ਼ੋਰੀ ਨਾਲ ਖੁੱਲ੍ਹੇ ਸ਼ੇਅਰ

ਪੰਜਾਬ ਨੈਸ਼ਨਲ ਬੈਂਕ ਦਾ ਸ਼ੇਅਰ ਲਗਭਗ 5 ਫੀਸਦੀ ਦੀ ਕਮਜ਼ੋਰੀ ਨਾਲ 76.30 ਰੁਪਏ 'ਤੇ ਖੁੱਲ੍ਹਾ ਅਤੇ ਕੁਝ ਹੀ ਦੇਰ ਬਾਅਦ 7.30 ਫੀਸਦੀ ਕਮਜ਼ੋਰ ਹੋ ਗਿਆ। ਇਕ ਵਿਸ਼ਲੇਸ਼ਕ ਮੁਤਾਬਕ , 'ਫਾਰੈਂਸਿਕ ਆਡਿਟ ਦਾ ਸਾਹਮਣੇ ਆਉਣਾ ਭਾਰਤੀ ਬੈਕਿੰਗ ਸੈਟਕਰ ਦੇ ਲਈ ਗੁੱਡ ਗਵਰਨੈਂਸ ਦਾ ਚੰਗਾ ਉਦਾਹਰਣ ਹੈ। ਇਸ ਨਾਲ ਨਿਵੇਸ਼ਕਾਂ 'ਚ ਬੈਂਕਾਂ 'ਤੇ ਭਰੋਸਾ ਵਧੇਗਾ। ਹਾਲਾਂਕਿ ਕੁਝ ਸਮੇਂ ਲਈ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਸਕਦੀ ਹੈ। 

ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਿਹਾ ਕਿ ਉਸ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ 3,805.15 ਕਰੋਡ਼ ਰੁਪਏ ਦੇ ਫਰਾਡ ਦਾ ਪਤਾ ਲਾਇਆ ਹੈ। ਬੈਂਕ ਨੇ ਇਸ ਬਾਰੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਸਾਹਮਣੇ ਰਿਪੋਰਟ ਪੇਸ਼ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਪੀ. ਐੱਨ. ਬੀ. ਨੇ ਕਿਹਾ ਕਿ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਨੇ ਬੈਂਕ ਕਰਜ਼ੇ ’ਚ ਧੋਖਾਦੇਹੀ ਕੀਤੀ ਅਤੇ ਬੈਂਕਾਂ ਦੇ ਸਮੂਹ ਤੋਂ ਫੰਡ ਜੁਟਾਉਣ ਨੂੰ ਲੈ ਕੇ ਆਪਣੇ ਵਹੀਖਾਤਿਆਂ ’ਚ ਹੇਰਾ-ਫੇਰੀ ਕੀਤੀ।

ਐੱਨ. ਸੀ. ਐੱਲ. ਟੀ. ’ਚ ਮਾਮਲਾ

ਉਥੇ ਹੀ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਫੋਰੈਂਸਿਕ ਆਡਿਟ ਜਾਂਚ ਅਤੇ ਅਾਟੋ ਦਖਲ ਦੇ ਕੇ ਕੰਪਨੀ ਅਤੇ ਉਸ ਦੇ ਨਿਰਦੇਸ਼ਕਾਂ ਖਿਲਾਫ ਸੀ. ਬੀ. ਆਈ. ਦੀ ਪਹਿਲ ਦੇ ਆਧਾਰ ’ਤੇ ਬੈਂਕ ਨੇ ਆਰ. ਬੀ. ਆਈ. ਨੂੰ ਇਸ ਧੋਖਾਦੇਹੀ ਦੀ ਰਿਪੋਰਟ ਦਿੱਤੀ ਹੈ। ਪੀ. ਐੱਨ. ਬੀ. ਨੇ ਕਿਹਾ ਕਿ ਕੰਪਨੀ ਨੇ ਬੈਂਕ ਫੰਡ ਦਾ ਘਪਲਾ ਕੀਤਾ ਅਤੇ ਬੈਂਕਾਂ ਦੇ ਸਮੂਹ ਵੱਲੋਂ ਫੰਡ ਜੁਟਾਉਣ ਨੂੰ ਲੈ ਕੇ ਗਡ਼ਬਡ਼ੀ ਕੀਤੀ। ਫਿਲਹਾਲ ਮਾਮਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਕਾਫੀ ਅੱਗੇ ਵਧ ਚੁੱਕਾ ਹੈ ਅਤੇ ਬੈਂਕ ਚੰਗੀ ਵਸੂਲੀ ਦੀ ਉਮੀਦ ਕਰ ਰਿਹਾ ਹੈ।

ਨੀਰਵ ਮੋਦੀ ਨੇ ਕੀਤੀ 2 ਅਰਬ ਡਾਲਰ ਦੀ ਧੋਖਾਦੇਹੀ

ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕ ਪੀ. ਐੱਨ. ਬੀ. ਨਾਲ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ 2 ਅਰਬ ਡਾਲਰ ਦੀ ਧੋਖਾਦੇਹੀ ਕੀਤੀ। ਇਹ ਮਾਮਲਾ ਫਰਵਰੀ 2018 ’ਚ ਸਾਹਮਣੇ ਆਇਆ। ਨੀਰਵ ਮੋਦੀ ਨੇ ਵਿਦੇਸ਼ਾਂ ’ਚ ਹੋਰ ਭਾਰਤੀ ਬੈਂਕਾਂ ਤੋਂ ਕਰਜ਼ਾ ਲੈਣ ਨੂੰ ਲੈ ਕੇ ਪੀ. ਐੱਨ. ਬੀ. ਬ੍ਰਾਂਚਾਂ ਤੋਂ ਗਲਤ ਤਰੀਕੇ ਨਾਲ ਗਾਰੰਟੀ ਕਰਜ਼ਾ ਪੱਤਰ ਪ੍ਰਾਪਤ ਕੀਤੇ। ਇਸ ਦੀ ਸੀ. ਬੀ. ਆਈ., ਐਨਫਰੋਸਮੈਂਟ ਡਾਇਰੈਕਟੋਰੇਟ ਅਤੇ ਹੋਰ ਏਜੰਸੀਆਂ ਜਾਂਚ ਕਰ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਇਹ ਵੀ ਦੱਸ ਦੇਈਏ ਕਿ ਲੰਡਨ ਦੀ ਵੈਸਟਮਿੰਸਟਰ ਕੋਰਟ ’ਚ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੀਡੀਓ ਕੈਨਫਰੰਸਿੰਗ ਜ਼ਰੀਏ ਪੇਸ਼ ਹੋਇਆ। ਉਸ ਦਾ ਰਿਮਾਂਡ 25 ਜੁਲਾਈ ਤੱਕ ਲਈ ਵਧਾ ਦਿੱਤਾ ਗਿਆ ਹੈ। ਹੁਣ ਅਗਲੀ ਸੁਣਵਾਈ ਉਥੇ ਹੀ 25 ਜੁਲਾਈ ਨੂੰ ਹੀ ਹੋਵੇਗੀ। ਇਸ ਤਰ੍ਹਾਂ 5ਵੀਂ ਵਾਰ ਵੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਹੋ ਗਈ ਹੈ।