ਡਿਊਕਾਨ ਨੇ ਸਟਰਲਿੰਗ ਐਂਡ ਵਿਲਸਨ ਨਾਲ ਕੀਤਾ ਕਰਾਰ

06/26/2019 8:42:56 PM

ਨਵੀਂ ਦਿੱਲੀ— ਡਿਊਕਾਨ ਇਨਫ੍ਰਾ ਟੈਕਨਾਲੋਜੀਜ਼ ਨੇ ਕਿਹਾ ਕਿ ਭਾਰਤ ’ਚ ਵੱਡੇ ਪੱਧਰ ਦੀ ਫਲਿਊ-ਗੈਸ ਡਿਸਲਫਰਾਈਜ਼ੇਸ਼ਨ (ਐੱਫ. ਜੀ. ਡੀ.) ਨਾਲ ਜੁਡ਼ੇ ਟੈਂਡਰਾਂ ’ਤੇ ਬੋਲੀ ਲਾਉਣ ਲਈ ਉਸ ਨੇ ਸ਼ਪੂਰਜੀ ਪਾਲੋਨਜੀ ਸਮੂਹ ਦੀ ਕੰਪਨੀ ਸਟਰਲਿੰਗ ਐਂਡ ਵਿਲਸਨ ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ।

ਡਿਊਕਾਨ ਇਨਫ੍ਰਾ ਟੈਕਨਾਲੋਜੀਜ਼ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਂਝੇ ਰੂਪ ਨਾਲ ਬੋਲੀ ਲਾਉਣ ਨਾਲ ਸਾਡੀ ਵਿੱਤੀ ਸਮਰੱਥਾ ਵਧ ਜਾਵੇਗੀ। ਇਸ ਨਾਲ ਸਾਨੂੰ ਵੱਡੇ ਐੱਫ. ਜੀ. ਡੀ. ਪ੍ਰਾਜੈਕਟਾਂ ਲਈ ਬੋਲੀ ਪ੍ਰਕਿਰਿਆ ਨੂੰ ਆਪਣੇ ਹੱਕ ’ਚ ਕਰਨ ’ਚ ਮਦਦ ਮਿਲੇਗੀ। ਅਜਿਹੇ ਪ੍ਰਾਜੈਕਟਾਂ ਲਈ ਇਕੱਲੇ ਬੋਲੀ ਜਿੱਤਣਾ ਪਹਿਲਾਂ ਨਾ ਉਨ੍ਹਾਂ ਲਈ ਸੰਭਵ ਸੀ ਅਤੇ ਨਾ ਹੀ ਸਾਡੇ ਲਈ। ਇਹ ਦੋਵਾਂ ਪੱਖਾਂ ਲਈ ਲਾਭਕਾਰੀ ਯੋਜਨਾ ਹੈ।

Inder Prajapati

This news is Content Editor Inder Prajapati