800cc ਇੰਜਣ ਦੇ ਨਾਲ ਭਾਰਤ ''ਚ ਲਾਂਚ ਹੋਵੇਗੀ Ducati Scrambler Mach 2.0

09/14/2017 10:29:41 AM

ਜਲੰਧਰ- ਬਾਈਕ ਲਵਰਸ ਲਈ ਡੂਕਾਟੀ ਆਪਣੀ ਨਵੀਂ ਬਾਈਕ ਸਕਰੈਂਬਲਰ Mach 2.0 ਨੂੰ ਭਾਰਤ 'ਚ ਛੇਤੀ ਲÎਚ ਕਰੇਗੀ। ਇਹ ਬਾਈਕ ਵਰਲਡਵਾਇਡ ਹਿੱਟ ਹੋ ਚੁੱਕੀ ਹੈ।  ਸਭ ਤੋਂ ਪਹਿਲਾਂ ਇਸ ਬਾਈਕ ਨੂੰ ਸਾਲ 2015 'ਚ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਸਕਰੈਂਬਲਰ ਫੈਮਿਲੀ ਨੇ ਇਕ ਨਵੀਂ ਬਾਈਕ ਨੂੰ ਜੋੜਿਆ ਹੈ ਜਿਸ ਦਾ ਨਾਮ ਕੰਪਨੀ ਨੇ ਨਿਊ ਡੂਕਾਟੀ ਸਕਰੈਂਬਲਰ Mach 2.0 ਸਪੈਸ਼ਲ ਐਡੀਸ਼ਨ ਰੱਖਿਆ ਹੈ। ਕੰਪਨੀ ਨੇ ਇਸ ਦੇ ਸਟਾਇਲ 'ਚ ਨਵਾਂਪਣ ਦੇਣ ਲਈ ਕਾਫ਼ੀ ਕੰਮ ਕੀਤਾ ਹੈ। 

ਕੀਮਤ
ਇਹ ਡੁਕਾਟੀ ਦੀ ਮਹਿੰਗੀ ਬਾਈਕਸ 'ਚੋਂ ਇਕ ਹੈ ਅਤੇ ਜਾਣਕਾਰਾਂ ਦੀ ਮੰਨੀਏ ਤਾਂ ਭਾਰਤ 'ਚ ਇਸ ਦੀ ਕੀਮਤ 8.60 ਲੱਖ ਰੁਪਏ (ਅਨੁਮਾਨਿਤ) ਦੇ ਕਰੀਬ ਰਹਿ ਸਕਦੀ ਹੈ। ਅਜਿਹੇ 'ਚ ਇਸ ਬਾਈਕ ਨੂੰ ਕਿੰਨੇ ਖਰੀਦਦਾਰ ਮਿਲਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ। 

ਦਮਦਾਰ ਇੰਜਣ
ਇੰਜਨ ਦੀ ਗੱਲ ਕਰੀਏ ਤਾਂ ਨਵੀਂ ਡੂਕਾਟੀ ਸਕਰੈਂਬਲਰ Mach 2.0 'ਚ 803cc ਦਾ ਏਅਰ ਕੂਲਡ L-twin ਇੰਜਣ ਲਗਾ ਹੋਵੇਗਾ। ਜੋ ਕਿ 73bhp ਦੀ ਪਾਵਰ ਅਤੇ 67Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਬਾਈਕ 'ਚ 6 ਸਪੀਡ ਗਿਅਰਬਾਕਸ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਇਹ ਹੀ ਇੰਜਣ ਕੰਪਨੀ ਆਪਣੀ ਸਕਰੈਂਬਲਰ ਰੇਂਜ ਦੀ ਸਾਰਿਆਂ ਬਾਈਕਸ 'ਚ ਵੀ ਇਸਤੇਮਾਲ ਕਰਦੀ ਹੈ।

ਕਦੋਂ ਹੋਵੇਗੀ ਲਾਂਚ 
ਭਾਰਤ 'ਚ ਇਸ ਬਾਈਕ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਕੰਪਨੀ ਇਸ ਬਾਈਕ ਨੂੰ ਭਾਰਤ 'ਚ ਕਦੋਂ ਲਾਂਚ ਕਰੇਗੀ ਇਸ ਦੀ ਸਟੀਕ ਜਾਣਕਾਰੀ ਤਾਂ ਨਹੀਂ ਹੈ ਪਰ ਜਨਕਾਰਾਂ ਦੀ ਮਤਾਬਕ ਤਾਂ ਕੰਪਨੀ ਇਸ ਨੂੰ ਅਗਲੇ ਕੁੱਝ ਮਹੀਨਿਆਂ ਦੇ ਅੰਦਰ ਲਾਂਚ ਕਰ ਸਕਦੀ ਹੈ ਅਤੇ ਨਾਲ ਹੀ ਤੁਹਾਨੂੰ ਇਸ ਦੀ ਬੁਕਿੰਗ ਦੀ ਖਬਰ ਵੀ ਜਲਦ ਹੀ ਮਿਲ ਜਾਵੇ।