ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵਧੀਆਂ DryFruit ਦੀਆਂ ਕੀਮਤਾਂ, ਬੇਲਗਾਮ ਹੋਏ ਕਾਜੂ ਤੇ ਸੌਗੀ ਦੇ ਭਾਅ

07/20/2021 6:16:12 PM

ਨਵੀਂ ਦਿੱਲੀ - ਮੌਸਮ ਵਿਚ ਬਦਲਾਅ ਕਾਰਨ ਸੁੱਕੇ ਮੇਵਿਆਂ ਦੀ ਮੰਗ ਵਧ ਰਹੀ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਧਮ ਪੈਂਦਿਆਂ ਹੀ ਡ੍ਰਾਈਫਰੂਟ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਤਿੰਨ ਮਹੀਨਿਆਂ ਵਿਚ ਹੀ 25 ਤੋਂ 45 ਫ਼ੀਸਦੀ ਦੀ ਛਾਲ ਮਾਰ ਦੀ ਛਾਲ ਲਗਾਈ ਹੈ। ਡ੍ਰਾਈਫਰੂਟ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ: ‘ਮਹਿੰਗੇ ਪੈਟਰੋਲ-ਡੀਜ਼ਲ ਨੇ ਭਰੀ ਸਰਕਾਰ ਦੀ ਜੇਬ, 1 ਸਾਲ ’ਚ ਰਿਕਾਰਡ 3.35 ਲੱਖ ਕਰੋੜ ਰੁਪਏ ਕਮਾਏ’

ਇਸ ਕਾਰਨ ਹੋ ਰਿਹਾ ਕੀਮਤਾਂ ਵਿਚ ਵਾਧਾ

ਸਿਤੰਬਰ 'ਚ ਨਵੀਂ ਫ਼ਸਲ ਦੇ ਸ਼ੁਰੂ ਹੁੰਦੇ ਹੀ ਮੰਡੀ ਵਿਚ ਇਨ੍ਹਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਤਿਉਹਾਰੀ ਸੀਜ਼ਨ ਤੱਕ ਜਾਰੀ ਰਹਿੰਦੀ ਹੈ। ਦੂਜੇ ਪਾਸੇ ਸੁੱਕੇ ਮੇਵਿਆਂ ਦੀ ਮੰਗ ਵੈਸੇ ਤਾਂ ਸਾਰਾ ਸਾਲ ਬਣੀ ਰਹਿੰਦੀ ਹੈ ਪਰ ਕੋਰੋਨਾ ਆਫ਼ਤ ਕਾਰਨ ਲਾਗੂ ਹੋਈ ਤਾਲਾਬੰਦੀ ਕਾਰਨ ਪਹਿਲਾਂ ਤਾਂ ਸੁੱਕੇ ਮੇਵਿਆਂ ਦੀ ਮੰਗ ਵਿਚ ਭਾਰੀ ਕਮੀ ਆਈ ਸੀ। ਪਰ ਹੁਣ  ਲੋਕ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੀ ਰੋਗਾਂ ਨਾਲ ਲੜਣ ਦੀ ਸਮਰੱਥਾ ਵਧਾਉਣ ਲਈ ਸੁੱਕੇ ਮੇਵਿਆਂ ਦਾ ਜ਼ਿਆਦਾ ਇਸਤੇਮਾਲ ਕਰ ਰਹੇ ਹਨ। ਛੋਟੀ ਇਲਾਇਚੀ ਦੀ ਕੀਮਤ ਰਿਟੇਲ 'ਚ 2200 ਤੋਂ ਲੈ ਕੇ 2500 ਰੁਪਏ ਤੱਕ ਅਤੇ ਕਾਜੂ ਦੀ ਕੀਮਤ 1200 ਰੁਪਏ ਪ੍ਰਤੀ ਕਿਲੋ ਤੱਕ ਵਧ ਚੁੱਕੀ ਹੈ।

ਇਹ ਵੀ ਪੜ੍ਹੋ: ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ

ਕੋਰੋਨਾ ਆਫ਼ਤ ਨੇ ਰੋਕੀ ਕਾਰੋਬਾਰ ਦੀ ਰਫ਼ਤਾਰ

ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਲਾਗੂ ਤਾਲਾਬੰਦੀ ਅਤੇ ਕਰਫਿਊ ਕਾਰਨ ਵਿਆਹ-ਸ਼ਾਦੀਆਂ ਦੀ ਰੌਣਕ ਘੱਟ ਗਈ ਹੈ। ਦੂਜੇ ਪਾਸੇ ਤਿਉਹਾਰੀ ਸੀਜ਼ਨ ਦਾ ਰੁਝਾਨ ਵੀ ਘਟਿਆ ਹੈ। 

ਗਰਮੀ ਦੇ ਸੀਜ਼ਨ ਵਿਚ ਵੀ ਵਧ ਰਹੀਆਂ ਹਨ ਕੀਮਤਾਂ

ਆਮਤੌਰ 'ਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਵੇਲੇ ਹੀ ਸੁੱਕੇ ਮੇਵਿਆਂ ਦੀ ਕੀਮਤਾਂ ਵਿਚ ਵਾਧਾ ਵੇਖਣ ਨੂੰ ਮਿਲਦਾ ਹੈ। ਇਸ ਵਾਰ ਇਹ ਪਹਿਲਾ ਮੌਕਾ ਹੈ ਜਦੋਂ ਗਰਮੀਆਂ ਦੇ ਮੌਸਮ ਵਿਚ ਵੀ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਖੁੱਲ੍ਹ ਜਾਣ ਤੋਂ ਬਾਅਦ ਮੰਗ ਵਿਚ ਵਾਧੇ ਕਾਰਨ ਕੀਮਤਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਜਲਦ ਆਵੇਗਾ ਇਲੈਕਟ੍ਰਿਕ ਵਾਹਨਾਂ ਦਾ ਦੌਰ! ਇਹ ਸੂਬੇ ਦਿਲ ਖੋਲ੍ਹ ਕੇ ਦੇ ਰਹੇ ਨੇ ਵਾਹਨਾਂ 'ਤੇ ਸਬਸਿਡੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur