ਡਾ. ਰੈੱਡੀਜ਼ ਦਾ ਦੂਜੀ ਤਿਮਾਹੀ ''ਚ ਸ਼ੁੱਧ ਮੁਨਾਫਾ 30 ਫੀਸਦੀ ਘੱਟ ਕੇ ਇੰਨਾ ਰਿਹਾ

10/28/2020 6:11:00 PM

ਨਵੀਂ ਦਿੱਲੀ-  ਡਾ. ਰੈੱਡੀਜ਼ ਦੀ ਲੈਬ ਦਾ ਸਤੰਬਰ ਨੂੰ ਖਤਮ ਹੋਈ ਦੂਜੀ ਤਿਮਾਹੀ ਦਾ ਇਕਜੁੱਟ ਸ਼ੁੱਧ ਮੁਨਾਫਾ 30.22 ਫੀਸਦੀ ਘੱਟ ਕੇ 762.3 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 1,092.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।


ਬੀ. ਐੱਸ. ਈ. ਨੂੰ ਭੇਜੀ ਸੂਚਨਾ ਵਿਚ ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਆਮਦਨੀ ਮਾਮੂਲੀ ਵੱਧ ਕੇ 4,896.7 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿੱਚ 4,800.9 ਕਰੋੜ ਰੁਪਏ ਸੀ। ਡਾ. ਰੈਡੀ ਲੈਬ ਦੇ ਸਹਿ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੀ ਵੀ ਪ੍ਰਸਾਦ ਨੇ ਕਿਹਾ, “ਅਸੀਂ ਸਾਰੇ ਬਾਜ਼ਾਰਾਂ ਵਿਚ ਵਾਧਾ ਦਰਜ ਕੀਤਾ ਹੈ, ਨਾਲ ਹੀ ਸਾਡੀ ਉਤਪਾਦਕਤਾ ਵਿਚ ਵੀ ਸੁਧਾਰ ਹੋਇਆ ਹੈ। ਸਾਡੀ ਖੋਜ ਟੀਮ ਕੋਵਿਡ-19 ਦੇ ਕਈ ਸੰਭਾਵਤ ਇਲਾਜ਼ਾਂ 'ਤੇ ਕੰਮ ਕਰ ਰਹੀ ਹੈ।''

ਕੰਪਨੀ ਨੂੰ 22 ਅਕਤੂਬਰ ਨੂੰ ਇੱਕ ਸੁਰੱਖਿਆ ਸੁਰੱਖਿਆ ਨਾਲ ਸਬੰਧਤ ਘਟਨਾ ਦਾ ਸਾਹਮਣਾ ਕਰਨਾ ਪਿਆ ਸੀ। ਕੰਪਨੀ ਨੇ ਇਸ ਨੂੰ ਰੈਨਸਮ-ਵੇਅਰ ਹਮਲਾ ਦੱਸਿਆ ਸੀ।"ਸਾਈਬਰ ਹਮਲੇ ਬਾਰੇ ਵਿਚ ਪ੍ਰਸਾਦ ਨੇ ਕਿਹਾ ਕਿ ਸਾਰੇ ਹੱਲਾਂ ਅਤੇ ਅੰਕੜਿਆਂ ਦੀ 'ਰਿਕਵਰੀ' ਦਾ ਕੰਮ ਅਜੇ ਵੀ ਜਾਰੀ ਹੈ।" ਉਨ੍ਹਾਂ ਕਿਹਾ ਕਿ ਸਾਰੇ ਮਹੱਤਵਪੂਰਨ ਕਾਰਜ ਨਿਯੰਤਰਿਤ ਢੰਗ ਨਾਲ ਚਲਾਏ ਜਾ ਰਹੇ ਹਨ।

Sanjeev

This news is Content Editor Sanjeev