ਡਾਓ 'ਚ 200 ਤੋਂ ਵੱਧ ਅੰਕ ਦਾ ਉਛਾਲ, APPLE ਨਾਲ ਮਿਲੀ ਤੇਜ਼ੀ

09/12/2019 8:05:32 AM

ਵਾਸ਼ਿੰਗਟਨ— ਬੁੱਧਵਾਰ ਨੂੰ ਯੂ. ਐੱਸ. ਬਾਜ਼ਾਰਾਂ 'ਚ ਬੜ੍ਹਤ ਦਰਜ ਹੋਈ। ਸਮਾਰਟ ਫੋਨ ਕੰਪਨੀ ਐਪਲ ਦੇ ਸਟਾਕਸ 'ਚ ਤੇਜ਼ੀ ਨਾਲ ਪ੍ਰਮੁਖ ਇੰਡੈਕਸਾਂ ਦਾ ਪ੍ਰਦਰਸ਼ਨ ਜੁਲਾਈ ਮਗਰੋਂ ਸਭ ਤੋਂ ਖਰ੍ਹਾ ਰਿਹਾ। ਡਾਓ ਜੋਂਸ, ਨੈਸਡੈਕ ਕੰਪੋਜ਼ਿਟ ਤੇ ਐੱਸ. ਐਂਡ ਪੀ.-500 ਸਭ ਹਰੇ ਨਿਸ਼ਾਨ 'ਤੇ ਬੰਦ ਹੋਏ।

 

30 ਸਟਾਕਸ ਵਾਲਾ ਪ੍ਰਮੁੱਖ ਡਾਓ ਜੋਂਸ 227.61 ਅੰਕ ਯਾਨੀ 0.85 ਫੀਸਦੀ ਦੀ ਮਜਬੂਤੀ ਨਾਲ 27,137.04 ਦੇ ਪੱਧਰ 'ਤੇ ਬੰਦ ਹੋਇਆ। ਡਾਓ 'ਚ ਇਹ ਲਗਾਤਾਰ 6ਵੇਂ ਦਿਨ ਬੜ੍ਹਤ ਰਹੀ। ਡਾਓ ਹੁਣ 16 ਜੁਲਾਈ ਦੇ ਆਲਟਾਈਮ ਹਾਈ ਤੋਂ 1 ਫੀਸਦੀ ਹੀ ਪਿੱਛੇ ਹੈ।


ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.7 ਫੀਸਦੀ ਵੱਧ ਕੇ 3,000.93 'ਤੇ ਬੰਦ ਹੋਇਆ, ਜੁਲਾਈ ਤੋਂ ਬਾਅਦ ਇਹ ਉਸ ਦਾ ਉੱਚ ਪੱਧਰ ਹੈ। ਨੈਸਡੈਕ ਕੰਪੋਜ਼ਿਟ 1 ਫੀਸਦੀ ਦੀ ਮਜਬੂਤੀ ਨਾਲ 8,169.68 ਦੇ ਪੱਧਰ 'ਤੇ ਬੰਦ ਹੋਇਆ। ਬਾਜ਼ਾਰ ਨੂੰ ਸਭ ਤੋਂ ਵੱਧ ਬੜ੍ਹਤ ਐਪਲ ਦੇ ਸਟਾਕਸ 'ਚ ਤੇਜ਼ੀ ਨਾਲ ਮਿਲੀ।
ਐਪਲ ਨੇ ਟੀ. ਵੀ. ਸਬਸਕ੍ਰਿਪਸ਼ਨ ਦੇ ਨਾਲ ਮੰਗਲਵਾਰ ਨੂੰ ਤਿੰਨ ਆਈਫੋਨ ਲਾਂਚ ਕੀਤੇ ਸਨ। ਇਸ ਮਗਰੋਂ ਨਿਵੇਸ਼ਕਾਂ ਨੇ ਐਪਲ ਦੇ ਸਟਾਕਸ 'ਚ ਖੂਬ ਖਰੀਦਦਾਰੀ ਕੀਤੀ ਅਤੇ ਇਹ ਬੁੱਧਵਾਰ ਨੂੰ ਇਹ 3.2 ਫੀਸਦੀ ਚੜ੍ਹ ਕੇ ਬੰਦ ਹੋਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਨ੍ਹਾਂ 'ਚ 1 ਫੀਸਦੀ ਦੀ ਤੇਜ਼ੀ ਦਰਜ ਹੋਈ ਸੀ। ਐਪਲ ਪ੍ਰੋਗਰਾਮ 'ਚ ਸਭ ਤੋਂ ਵੱਡੀ ਹੈਰਾਨੀ ਐਪਲ ਟੀਵੀ+ ਸੇਵਾ ਦੀ ਲਾਂਚਿੰਗ ਰਹੀ, ਜਿਸ ਲਈ ਮਹੀਨਾਵਾਰ ਕੀਮਤ ਸਿਰਫ 4.99 ਡਾਲਰ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ, ਜੋ ਬਾਜ਼ਾਰ ਉਮੀਦਾਂ ਨਾਲੋਂ ਸਸਤੀ ਹੈ।