ਸੋਮਵਾਰ US ਬਾਜ਼ਾਰ ਗ੍ਰੀਨ 'ਚ ਬੰਦ, ਡਾਓ 'ਚ ਹਲਕਾ ਉਛਾਲ

07/16/2019 8:14:07 AM

ਵਾਸ਼ਿੰਗਟਨ— ਸੋਮਵਾਰ ਯੂ. ਐੱਸ. ਬਾਜ਼ਾਰ ਰਿਕਾਰਡ ਦੇ ਨਜ਼ਦੀਕ ਬੰਦ ਹੋਏ ਪਰ ਇਨ੍ਹਾਂ 'ਚ ਹਲਕੀ ਤੇਜ਼ੀ ਦਰਜ ਹੋਈ। ਵਪਾਰ ਯੁੱਧ ਵਿਚਕਾਰ ਹੁਣ ਜਾਰੀ ਹੋ ਰਹੇ ਕਾਰਪੋਰੇਟ ਨਤੀਜਿਆਂ 'ਤੇ ਬਾਜ਼ਾਰ ਦੀ ਨਜ਼ਰ ਹੈ।

 

 

ਸੋਮਵਾਰ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਹਰੇ ਨਿਸ਼ਾਨ 'ਚ ਬੰਦ ਹੋਏ। ਡਾਓ ਜੋਂਸ 27.13 ਅੰਕ ਦੀ ਬੜ੍ਹਤ 'ਚ 27,359 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਸਪਾਟ 3,014.3 'ਤੇ ਬੰਦ ਹੋਇਆ, ਇਸ ਤੋਂ ਪਿਛਲੇ ਕਾਰੋਬਾਰੀ ਦਿਨ ਇਸ ਦਾ ਬੰਦ ਪੱਧਰ 3,013.77 ਸੀ। ਨੈਸਡੈਕ ਕੰਪੋਜ਼ਿਟ 'ਚ 0.2 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਤੇ ਇਸ ਦਾ ਬੰਦ ਪੱਧਰ 8,258.19 ਰਿਹਾ।

ਸਿਟੀਗਰੁੱਪ ਨਤੀਜੇ ਜਾਰੀ ਕਰ ਚੁੱਕਾ ਹੈ, ਜਦੋਂ ਕਿ ਜੇ. ਪੀ. ਮਾਰਗਨ ਚੇਜ਼, ਮਾਰਗਨ ਸਟੈਨੇਲੀ, ਬੈਂਕ ਆਫ ਅਮਰੀਕਾ ਤੇ ਗੋਲਡਮੈਨ ਸਾਕਸ ਇਸ ਹਫਤੇ ਦੇ ਅਖੀਰ ਤਕ ਤਿਮਾਹੀ ਨਤੀਜੇ ਜਾਰੀ ਕਰਨਗੇ। ਉੱਥੇ ਹੀ, ਵਿਸ਼ਲੇਸ਼ਕਾਂ ਨੂੰ ਖਦਸ਼ਾ ਹੈ ਕਿ ਦੂਜੀ ਤਿਮਾਹੀ 'ਚ ਐੱਸ. ਐਂਡ ਪੀ-500 ਦੀ ਆਮਦਨ 3 ਫੀਸਦੀ ਤਕ ਘਟ ਸਕਦੀ ਹੈ। ਉਨ੍ਹਾਂ ਮੁਤਾਬਕ, ਇਸ ਵਾਰ ਕਾਰਪੋਰੇਟ ਅਰਨਿੰਗ ਸੀਜ਼ਨ ਕਮਜ਼ੋਰ ਰਹਿ ਸਕਦਾ ਹੈ। ਮਾਹਰਾਂ ਮੁਤਾਬਕ, ਘੱਟ ਆਮਦਨ ਦੀਆਂ ਉਮੀਦਾਂ ਦਾ ਉਲਟਾ ਹੈਰਾਨੀਜਨਕ ਅਸਰ ਵੀ ਦਿਸ ਸਕਦਾ ਹੈ, ਜਿਸ ਨਾਲ ਬਾਜ਼ਾਰ 'ਚ ਉਛਾਲ ਆ ਸਕਦਾ ਹੈ ਕਿਉਂਕਿ ਕੁਝ ਕਾਰਪੋਰੇਟ ਨਤੀਜੇ ਉਮੀਦਾਂ ਤੋਂ ਖਰ੍ਹੇ ਉਤਰ ਸਕਦੇ ਹਨ, ਜਿਸ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਮਜਬੂਤੀ ਮਿਲ ਸਕਦੀ ਹੈ।