AirIndia ਦੇ ਕਾਮਿਆਂ ਲਈ ਦੋਹਰੀ ਖ਼ੁਸ਼ਖ਼ਬਰੀ , ਤਨਖ਼ਾਹ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਐਲਾਨ

02/22/2022 11:49:38 AM

ਨਵੀਂ ਦਿੱਲੀ (ਇੰਟ.) – ਏਅਰ ਇੰਡੀ ਆ ਦੇ ਪਾਇਲਟਾਂ ਅਤੇ ਕਰਮਚਾਰੀਆਂ ਨੂੰ ਦੋਹਰਾ ਤੋਹਫਾ ਮਿਲੇਗਾ। ਮਹਾਮਾਰੀ ਦੌਰਾਨ ਉਨ੍ਹਾਂ ਦੀ ਸੈਲਰੀ ਅਤੇ ਹੋਰ ਭੱਤਿਆਂ ’ਚ ਜੋ ਕਟੌਤੀ ਹੋਈ ਸੀ, ਉਹ ਛੇਤੀ ਵਾਪਸ ਮਿਲੇਗੀ। ਨਾਲ ਹੀ ਸੈਲਰ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਦਰਅਸਲ ਏਅਰ ਇੰਡੀਆ ਦੇ ਨਵੇਂ ਮਾਲਕ ਟਾਟਾ ਸਮੂਹ ਨੇ ਤਨਖਾਹਾਂ ਅਤੇ ਭੱਤਿਆਂ ਦੇ ਪੁਨਰਗਠਨ ਦੇ ਹਿੱਸੇ ਵਜੋਂ ਆਪਣੀਆਂ 3 ਏਅਰਲਾਈਨਾਂ ਦੇ ਪਾਇਲਟਾਂ ਅਤੇ ਚਾਲਕ ਦਲ ਦੀਆਂ ਤਨਖਾਹਾਂ ਨੂੰ ਬਹਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਕੋਰੋਨਾ ਮਹਾਮਾਰੀ ਦੌਰਾਨ ਏਅਰ ਇੰਡੀਆ ਦੀ ਕਮਾਈ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਪਾਇਲਟਾਂ ਅਤੇ ਚਾਲਕ ਦਲ ਦੀ ਬੇਸਿਕ ਤਨਖਾਹ, ਉਡਾਣ ਭੱਤਾ ਅਤੇ ਲੇਓਵਰ ਭੱਤਾ (ਅੰਤਰਰਾਸ਼ਟਰੀ) ਵਿਚ ਕਟੌਤੀ ਕੀਤੀ ਗਈ ਸੀ। ਮਾਮਲੇ ਨਾਲ ਜੁੜੇ ਟਾਟਾ ਗਰੁੱਪ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀ ਕਰਮਚਾਰੀਆਂ ਲਈ ਭੱਤੇ, ਛੁੱਟੀ ਦੀ ਨੀਤੀ ਅਤੇ ਹੋਰ ਉਪਾਵਾਂ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ EPFO ਕਰ ਸਕਦਾ ਹੈ ਨਵੀਂ ਪੈਨਸ਼ਨ ਸਕੀਮ ਦਾ ਐਲਾਨ, ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ

ਏਅਰ ਇੰਡੀਆ ਦੇ ਦੋ ਪਾਇਲਟਾਂ ਨੇ ਕਿਹਾ ਕਿ ਤਨਖ਼ਾਹ ਅਤੇ ਭੱਤਿਆਂ ਦੀ ਬਹਾਲੀ ਅਜੇ ਲਾਗੂ ਹੋਣੀ ਬਾਕੀ ਹੈ। ਇਨ੍ਹਾਂ ਪਾਇਲਟਾਂ ਵਿਚ ਇਕ ਕੈਪਟਨ ਅਤੇ ਇਕ ਫਸਟ ਅਫਸਰ ਸ਼ਾਮਲ ਹੈ। ਉਨ੍ਹਾਂ ’ਚੋਂ ਇਕ ਨੇ ਦੱਸਿਆ ਕਿ ਅਜੇ ਤੱਕ ਤਨਖਾਹ ’ਚ ਕਟੌਤੀ ਬਹਾਲ ਕਰਨ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਦੌਰਾਨ ਨਵੀਂ ਮੈਨੇਜਮੈਂਟ ਤਹਿਤ ਜਲਦੀ ਹੀ ਤਨਖਾਹ ਦਾ ਭੁਗਤਾਨ ਕਰ ਦਿੱਤਾ ਗਿਆ ਹੈ।

ਏਅਰ ਇੰਡੀਆ ’ਚ ਬਹੁਤ ਸਾਰੀਆਂ ਪੇਚੀਦਗੀਆਂ

ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਕੰਪਨੀ ਹੋਣ ਦੇ ਨਾਤੇ ਏਅਰ ਇੰਡੀਆ ’ਚ ਇਨ੍ਹਾਂ ਵੇਰੀਏਬਲ ਨੂੰ ਲੈ ਕੇ ਕਾਫੀ ਪੇਚੀਦਗੀਆਂ ਰਹੀਆਂ ਹਨ। ਹੁਣ ਨੂੰ ਟਾਟਾ ਸਮੂਹ ਦੀ ਏਅਰਲਾਈਨਜ਼ ਦੀ ਪਾਲਿਸੀ ਨਾਲ ਜੋੜਨ ਦੀ ਲੋੜ ਹੈ। ਟਾਟਾ ਸਮੂਹ ਨੇ ਹਾਲ ਹੀ ’ਚ ਸਰਕਾਰ ਤੋਂ ਏਅਰ ਇੰਡੀਆ ਦੀ ਪ੍ਰਾਪਤੀ ਕੀਤੀ ਹੈ। ਹਵਾਬਾਜ਼ੀ ਕੰਪਨੀ ’ਚ 12,085 ਕਰਮਚਾਰੀ ਹਨ, ਜਿਨ੍ਹਾਂ ’ਚ 8,084 ਸਥਾਈ ਹਨ।

ਇਹ ਵੀ ਪੜ੍ਹੋ : ਅਨਿਲ-ਟੀਨਾ ਅੰਬਾਨੀ ਦਾ ਬੇਟਾ ਅਨਮੋਲ ਵਿਆਹ ਦੇ ਬੰਧਨ 'ਚ ਬੱਝਿਆ, ਅੰਬਾਨੀ ਪਰਿਵਾਰ ਦੀ ਨੂੰਹ ਬਣੀ

ਬਰਾਬਰ ਹੋਵੇਗਾ ਤਨਖਾਹ ਦਾ ਢਾਂਚਾ

ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ਦਾ ਢਾਂਚਾ ਗੁੰਝਲਦਾਰ ਹੈ। ਟਾਟਾ ਸਮੂਹ ਇਸ ਨੂੰ ਸੌਖਾਲਾ ਕਰੇਗਾਅਤੇ ਆਪਣੀਆਂ ਹੋਰ ਏਅਰਲਾਈਨਜ਼ ਵਾਂਗ ਇਕ ਬਰਾਬਰ ਢਾਂਚਾ ਵਿਕਸਿਤ ਕਰੇਗਾ। ਸਮੂਹ ਨੇ ਆਪਣੇ ਆਪ੍ਰੇਟਿੰਗ ਅਤੇ ਸੇਵਾ ਮਾਪਦੰਡਾਂ ’ਚ ਸੁਧਾਰ ਲਈ ਏਅਰ ਇੰਡੀਆ ਲਈ 100 ਦਿਨਾਂ ਯੋਜਨਾ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur