ਮਹਿੰਗੇ ਸਟੇਨਲੈੱਸ ਸਟੀਲ ਤੋਂ ਰਾਹਤ ਦੀ ਉਮੀਦ, ਘਰੇਲੂ ਮੰਗ 2047 ਤੱਕ ਪਹੁੰਚ ਸਕਦੀ ਹੈ 2 ਕਰੋੜ ਟਨ

04/14/2022 10:18:20 AM

ਮੁੰਬਈ (ਭਾਸ਼ਾ) – ਰੂਸ-ਯੂਕ੍ਰੇਨ ਜੰਗ ਕਾਰਨ ਦੁਨੀਆ ਭਰ ’ਚ ਕਮੋਡਿਟੀ ਦੀਆਂ ਕੀਮਤਾਂ ਰਿਕਾਰਡ ਹਾਈ ’ਤੇ ਚੱਲ ਰਹੀਆਂ ਹਨ। ਭਾਵੇਂ ਉਹ ਨਿੱਕਲ ਹੋਵੇ ਜਾਂ ਸਟੀਲ। ਸਟੇਨਲੈੱਸ ਸਟੀਲ ਦੀਆਂ ਕੀਮਾਂਤ ’ਚ ਵੀ ਮਹਿੰਗਾਈ ਦਾ ਤੜਕਾ ਲੱਗਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਫਿਲਹਾਲ ਇਸ ’ਚ ਕਮੀ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ੈ। ਕਾਰਨ ਹੈ ਮੰਗ ਦਾ ਲਗਾਤਾਰ ਵਧਣਾ। ਸਟੇਨਲੈੱਸ ਸਟੀਲ ਦੀ ਘਰੇਲੂ ਮੰਗ ਵੀ ਲਗਾਤਾਰ ਵਧ ਰਹੀ ਹੈ।

ਬੁੱਧਵਾਰ ਨੂੰ ‘ਸਟੇਨਲੈੱਸ ਸਟੀਲ ਵਿਜ਼ਨ ਡਾਕੂਮੈਂਟ 2047’ ਨਾਮਕ ਰਿਪੋਰਟ ਜਾਰ ਹੋਈ। ਰਿਪੋਰਟ ਮੁਤਾਬਕ ਸਟੇਨਲੈੱਸ ਸਟੀਲ ਦੀ ਘਰੇਲੂ ਮੰਗ ਸਾਲ 2047 ਤੱਕ 2 ਕਰੋੜ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ। 2021-22 ’ਚ ਦੇਸ਼ ’ਚ ਸਟੇਨਲੈੱਸ ਸਟੀਲ ਦੀ ਮੰਗ 37-39 ਲੱਖ ਟਨ ਸੀ।

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

ਤੇਜ਼ੀ ਨਾਲ ਵਧ ਰਹੀ ਖਪਤ

ਇਹ ਰਿਪੋਰਟ ਕੌਮਾਂਤਰੀ ਸਟੇਨਲੈੱਸ ਸਟੀਲ ਐਕਸਪੋ (ਜੀ. ਐੱਸ. ਐੱਸ. ਈ.) 2022 ’ਚ ਵਧੀਕ ਸਕੱਤਰ ਇਸਪਾਤ ਰਸਿਕਾ ਚੌਬੇ ਨੇ ਜਾਰੀ ਕੀਤੀ। ਇਹ ਤਿੰਨ ਦਿਨਾਂ ਪ੍ਰੋਗਰਾਮ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ। ਇਸ ਦਾ ਆਯੋਜਨ ਇਸਪਾਤ ਮੰਤਰਾਲਾ, ਜਿੰਦਲ ਸਟੇਨਲੈੱਸ ਲਿਮਟਿਡ ਅਤੇ ਵਿਰਗੋ ਕਮਿਊਨੀਕੇਸ਼ਨਸ ਵਲੋਂ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਸਟੇਨਲੈੱਸ ਸਟੀਲ ਦੀ ਮੰਗ 2022 ਤੋਂ 2025 ਤੱਕ 6.6-7.4 ਫੀਸਦੀ ਮਿਸ਼ਰਤ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਦਰਜ ਕਰਦੇ ਹੋਏ 46-48 ਲੱਖ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ। ਕੁੱਲ ਘਰੇਲੂ ਉਤਪਾਦ ’ਚ ਮੁੱਖ ਤੌਰ ’ਤੇ ਯੋਗਦਾਨ ਦੇਣ ਵਾਲੇ ਮੈਨੂਫੈਕਚਰਿੰਗ, ਇਨਫ੍ਰਾਸਟ੍ਰਕਚਰ ਅਤੇ ਕੰਸਟ੍ਰਕਸ਼ਨ ਵਰਗੇ ਖੇਤਰਾਂ ਰਾਹੀਂ ਵਾਧਾ ਹੋਣ ਦੀ ਉਮੀਦ ਹੈ। ਇਸ ਨਾਲ 2040 ਤੱਕ ਖਪਤ 1.25 ਕਰੋੜ ਟਨ ਅਤੇ 2047 ਤੱਕ 1.27 ਕਰੋੜ ਟਨ ਦਾ ਅੰਕੜਾ ਛੂਹ ਲਵੇਗੀ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਤਰ੍ਹਾਂ ਗਰਤ ਵਿਚ ਜਾਣ ਤੋਂ ਬਚਣ ਲਈ ਨੇਪਾਲ ਸਰਕਾਰ ਨੇ ਲਿਆ ਇਹ ਫ਼ੈਸਲਾ

ਭਾਰਤ ਦੂਜਾ ਸਭ ਤੋਂ ਵੱਡਾ ਖਪਤਕਾਰ

ਮਾਰਚ 2022 ਤੱਕ ਭਾਰਤ ਦੀ ਸਟੇਨਲੈੱਸ ਸਟੀਲ ਦੀ ਸਥਾਪਿਤ ਸਮਰੱਥਾ 66-68 ਲੱਖ ਟਨ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਮਰੱਥਾ ਵਰਤੋਂ 2021 ਦੇ 50 ਫੀਸਦੀ ਤੋਂ ਵਧਕੇ 2022 ’ਚ 58-60 ਫੀਸਦੀ ਹੋਣ ਦਾ ਅਨੁਮਾਨ ਹੈ। ਇਸ ’ਚ ਕਿਹਾ ਗਿਆ ਕਿ ਮੰਗ ’ਚ ਅਨੁਮਾਨਿਤ ਵਾਧੇ ਨੂੰ ਪੂਰਾ ਕਰਨ ਲਈ ਭਾਰਤ ਨੂੰ ਵਰਤੋਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਲੋੜੀਂਦੀ ਸਮਰੱਥਾ ਵੀ ਵਿਕਸਿਤ ਕਰਨੀ ਹੋਵੇਗੀ।

ਭਾਰਤ ਸਟੇਨਲੈੱਸ ਸਟੀਲ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਅਤੇ ਤੇਜ਼ੀ ਨਾਲ ਵਧਣ ਵਾਲੇ ਬਾਜ਼ਾਰਾਂ ’ਚੋਂ ਇਕ ਹੈ। ਦੇਸ਼ ’ਚ ਪ੍ਰਤੀ ਵਿਅਕਤੀ ਸਟੇਨਲੈੱਸ ਸਟੀਲ ਖਪਤ 2010 ਦੀ 1.2 ਕਿਲੋਗ੍ਰਾਮ ਦੇ ਮੁਕਾਬਲੇ 2022 ’ਚ ਦੁੱਗਣੀ ਤੋਂ ਵੀ ਵੱਧ 2.5 ਕਿਲੋ ਹੋ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਤੀ ਵਿਅਕਤੀ ਖਪਤ 2040 ਤੱਕ 8-9 ਕਿਲੋ ਅਤੇ 2047 ਤੱਕ 11-18 ਕਿਲੋ ਹੋਣ ਦਾ ਅਨੁਮਾਨ ਹੈ। ਮਾਹਰਾਂ ਦਾ ਮੰਨਣਾ ਹੈ ਕਿ ਵਧਦੀ ਮੰਗ ਕਾਰਨ ਕੀਮਤਾਂ ’ਚ ਜ਼ਿਆਦਾ ਨਰਮੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਗਲੋਬਲ ਹਾਲਾਤ ਅਤੇ ਮਹਿੰਗਾਈ ਵੀ ਇਸ ਨੂੰ ਲਗਾਤਾਰ ਵਧਾਉਣ ਦਾ ਹੀ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਆਸਮਾਨ ਛੂਹ ਰਹੇ ਹਨ ਨਿੰਬੂ ਦੇ ਮੁੱਲ, ਹਰੀ ਮਿਰਚ ਅਤੇ ਸਬਜ਼ੀਆਂ ਵੀ ਵਿਖਾ ਰਹੀਆਂ ਤੇਵਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur