ਹੌਂਡਾ ਮੋਟਰਸਾਈਕਲ ਦੀ ਘਰੇਲੂ ਵਿਕਰੀ ਅਪ੍ਰੈਲ ''ਚ ਰਹੀ ਜ਼ੀਰੋ

05/02/2020 8:28:32 PM

ਨਵੀਂ ਦਿੱਲੀ—ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ ਜ਼ੀਰੋ ਰਹੀ। ਇਸ ਦਾ ਕਾਰਣ ਦੇਸ਼ ਭਰ 'ਚ ਲਾਕਡਾਊਨ ਦੇ ਚੱਲਦੇ ਉਤਪਾਦਨ ਅਤੇ ਵਿਕਰੀ ਨੈੱਟਵਰਕ ਦਾ ਬੰਦ ਰਹਿਣਾ ਰਿਹਾ। ਐੱਚ.ਐੱਮ.ਐੱਸ.ਆਈ. ਨੇ ਇਕ ਬਿਆਨ 'ਚ ਕਿਹਾ ਕਿ 22 ਮਾਰਚ ਤੋਂ ਉਸ ਦੇ ਸਾਰੇ ਚਾਰ ਉਤਪਾਦਨ ਬੰਦ ਹਨ। ਹਾਲਾਂਕਿ ਕੰਪਨੀ ਨੇ ਇਸ ਮਿਆਦ ਦੌਰਾਨ 2.630 ਦੋਪਹੀਆ ਵਾਹਨਾਂ ਦਾ ਨਿਰਯਾਤ ਕੀਤਾ।

ਕੰਪਨੀ ਦੇ ਨਿਰਦੇਸ਼ਕ ਯਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਇਸ ਬੇਮਿਸਾਲ ਸੰਕਟ 'ਚ ਆਵਾਜਾਈ ਨੂੰ ਸਥਗਿਤ ਕਰਨ ਤੋਂ ਬਾਅਦ ਹੌਂਡਾ ਕਾਰੋਬਾਰ ਨੂੰ ਜਾਰੀ ਰੱਖਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿਹਾ ਕਿ ਲਾਕਡਾਊਨ ਦੌਰਾਨ ਕੰਪਨੀ ਨੇ ਵੱਖ-ਵੱਖ ਈ-ਲਰਨਿੰਗ ਮਾਡਿਊਲ ਨਾਲ ਕਰਮਚਾਰੀ ਅਤੇ ਡੀਲਰ ਕਰਮਚਾਰੀਆਂ ਦਾ ਕੌਸ਼ਲ ਵਧਾਉਣ 'ਤੇ ਕੰਮ ਕੀਤਾ ਹੈ। ਗੁਲੇਰੀਆ ਨੇ ਕਿਹਾ ਕਿ ਸਰਕਾਰ ਨਾਲ ਸਬੰਧਿਤ ਮੰਜ਼ੂਰੀਆਂ ਮਿਲਣ ਤੋਂ ਬਾਅਦ ਸਪਲਾਈ ਚੇਨ ਦੀਆਂ ਰੁਕਾਵਟਾਂ ਅਤੇ ਬਾਜ਼ਾਰ ਦੀਆਂ ਉੱਭਰਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਸੰਚਾਲਨ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ।

Karan Kumar

This news is Content Editor Karan Kumar