ਜਨਵਰੀ ''ਚ ਘਰੇਲੂ ਹਵਾਈ ਯਾਤਰਾ ''ਚ 2.2 ਫੀਸਦੀ ਦਾ ਵਾਧਾ

02/18/2020 9:48:01 AM

ਨਵੀਂ ਦਿੱਲੀ—ਹਵਾਬਾਜ਼ੀ ਰੈਗੂਲੇਟਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜਨਵਰੀ 2020 'ਚ ਘਰੇਲੂ ਹਵਾਈ ਮਾਰਗਾਂ 'ਤੇ ਯਾਤਰੀਆਂ ਦੀ ਕੁੱਲ ਗਿਣਤੀ ਇਕ ਸਾਲ ਪਹਿਲਾਂ ਦੀ ਤੁਲਨਾ 'ਚ 2.2 ਫੀਸਦੀ ਵਧ ਕੇ 1.27 ਕਰੋੜ ਰੁਪਏ ਰਹੀ। ਦਸੰਬਰ 2018 ਦੀ ਤੁਲਨਾ 'ਚ ਦਸੰਬਰ 2019 'ਚ ਘਰੇਲੂ ਆਵਾਜਾਈ 'ਚ 2.56 ਫੀਸਦੀ ਵਾਧਾ ਹੋਇਆ ਸੀ। ਡੀ.ਜੀ.ਸੀ.ਏ. ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਸੰਬਰ ਦੀ ਤੁਲਨਾ 'ਚ ਜਨਵਰੀ 2020 'ਚ ਏਅਰ ਇੰਡੀਆ, ਸਪਾਈਸਜੈੱਟ, ਗੋਏਅਰ, ਇੰਡੀਗੋ, ਏਅਰ ਏਸ਼ੀਆ ਇੰਡੀਆ ਦੀਆਂ ਉਡਾਣਾਂ 'ਚ ਭਰੀਆਂ ਸੀਟਾਂ ਦਾ ਅਨੁਪਾਤ ਘਟਿਆ। ਡੀ.ਜੀ.ਸੀ.ਏ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸੈਰ-ਸਪਾਟਾ ਸੀਜ਼ਨ ਦੇ ਖਤਮ ਹੋਣ ਕਾਰਨ ਜਨਵਰੀ 2020 'ਚ ਦਸੰਬਰ ਦੀ ਤੁਲਨਾ 'ਚ ਭਾਰੀ ਭਾਰ ਅਨੁਪਾਤ (ਭਰੀਆਂ ਸੀਟਾਂ ਦਾ ਅਨੁਪਾਤ) ਘੱਟ ਹੋਇਆ। ਡੀ.ਜੀ.ਸੀ.ਏ. ਦੇ ਅੰਕੜਿਆਂ ਮੁਤਾਬਕ ਜਨਵਰੀ 'ਚ ਏਅਰਲਾਈਨਾਂ ਨੂੰ ਯਾਤਰੀ-ਸੰਬੰਧੀ ਕੁੱਲ 798 ਸ਼ਿਕਾਇਤਾਂ ਮਿਲੀਆਂ।

Aarti dhillon

This news is Content Editor Aarti dhillon