6 ਮਹੀਨੇ ਦੇ ਉੱਚ ਪੱਧਰ ਤੋਂ ਡਿੱਗੀ ਭਾਰਤੀ ਕਰੰਸੀ, ਜਾਣੋ ਡਾਲਰ ਦੀ ਕੀਮਤ

08/31/2020 4:06:53 PM

ਮੁੰਬਈ— ਭਾਰਤ ਤੇ ਚੀਨ ਵਿਚਕਾਰ ਸਰਹੱਦ ਪਾਰ ਤਣਾਅ ਵਧਣ ਨਾਲ ਜਿੱਥੇ ਸਟਾਕਸ ਮਾਰੀਕਟ ਨੂੰ ਧੱਕਾ ਲੱਗਾ, ਉੱਥੇ ਹੀ ਭਾਰਤੀ ਕਰੰਸੀ 'ਚ ਵੀ ਗਿਰਾਵਟ ਦਰਜ ਕੀਤੀ ਗਈ।

ਸਰਹੱਦ 'ਤੇ ਤਣਾਅ ਦੀ ਅਚਾਨਕ ਖ਼ਬਰ ਆਉਣ ਨਾਲ ਨਿਵੇਸ਼ਕਾਂ ਨੇ ਵਿਕਵਾਲੀ ਸ਼ੁਰੂ ਕਰ ਦਿੱਤੀ, ਜਿਸ ਨਾਲ ਸੈਂਸੈਕਸ ਤੇ ਨਿਫਟੀ ਕਾਰੋਬਾਰ ਦੇ ਸ਼ੁਰੂ 'ਚ ਹਾਸਲ ਕੀਤੀ ਬੜ੍ਹਤ ਗੁਆ ਬੈਠੇ।

ਉੱਥੇ ਹੀ, ਕਰੰਸੀ ਬਾਜ਼ਾਰ 'ਚ ਰੁਪਿਆ 20 ਪੈਸੇ ਦੀ ਗਿਰਾਵਟ ਨਾਲ 6 ਮਹੀਨੇ ਦੇ ਉੱਚੇ ਪੱਧਰ ਤੋਂ ਹੇਠਾਂ ਡਿੱਗ ਕੇ 73.60 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।

ਪਿਛਲੇ ਕਾਰੋਬਾਰੀ ਦਿਨ ਰੁਪਿਆ 73.40 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਰੁਪਿਆ ਅੱਜ 14 ਪੈਸੇ ਦੀ ਮਜਬੂਤੀ ਨਾਲ ਖੁੱਲ੍ਹਾ ਸੀ ਅਤੇ ਸ਼ੁਰੂਆਤੀ ਕਾਰੋਬਾਰ 'ਚ ਹੀ ਇਹ 73.25 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਤੱਕ ਚੜ੍ਹ ਗਿਆ ਪਰ ਇਸੇ ਦੌਰਾਨ ਪੂਰਬੀ ਲੱਦਾਖਾ 'ਚ ਸਰਹੱਦ 'ਤੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਫਿਰ ਝੜਪ ਹੋਣ ਦੀਆਂ ਖ਼ਬਰਾਂ ਨਾਲ ਬਾਜ਼ਾਰ 'ਚ ਚਿੰਤਾ ਪੈਦਾ ਹੋ ਗਈ। ਇਸ ਕਾਰਨ ਰੁਪਿਆ ਮਜਬੂਤੀ ਤੋਂ ਡਿੱਗਦਾ ਹੋਇਆ ਪਿਛਲੇ ਦਿਨ ਦੇ ਬੰਦ ਪੱਧਰ ਤੋਂ 20 ਪੈਸੇ ਡਿੱਗ ਕੇ ਬੰਦ ਹੋਇਆ।

Sanjeev

This news is Content Editor Sanjeev