ਲਗਾਤਾਰ ਦੂਜੇ ਦਿਨ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਸਥਿਰ ਰਹੀ

07/23/2020 3:05:59 PM

ਮੁੰਬਈ— ਦੁਨੀਆ ਦੀਆਂ ਪ੍ਰਮੁਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਰਹੀ ਨਰਮੀ ਅਤੇ ਕੱਚੇ ਤੇਲ 'ਚ ਤੇਜ਼ੀ ਦੇ ਮਿਲੇ-ਜੁਲੇ ਅਸਰ ਕਾਰਨ ਰੁਪਿਆ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ 74.75 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਬੰਦ ਹੋਇਆ।

ਕਾਰੋਬਾਰ ਦੇ ਸ਼ੁਰੂ 'ਚ ਰੁਪਏ 'ਚ ਤੇਜ਼ੀ ਰਹੀ। ਇਹ 10 ਪੈਸੇ ਦੀ ਮਜਬੂਤੀ ਨਾਲ 74.65 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਬੜ੍ਹਤ ਅਤੇ ਦੁਨੀਆ ਦੀਆਂ ਹੋਰ ਪ੍ਰਮੁਖ ਕਰੰਸੀਆਂ ਦੀ ਬਾਸਕੀਟ 'ਚ ਰਹੀ ਨਰਮੀ ਨਾਲ ਸਮਰਥਨ ਪ੍ਰਾਪਤ ਕਰਦਾ ਹੋਇਆ 74.52 ਰੁਪਏ ਪ੍ਰਤੀ ਡਾਲਰ ਤੱਕ ਚੜ੍ਹਿਆ।
ਹਾਲਾਂਕਿ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਨਾਲ ਬਾਜ਼ਾਰ 'ਚ ਡਾਲਰ ਦੀ ਮੰਗ ਵਧ ਗਈ ਅਤੇ ਬਾਅਦ ਦੇ ਕਾਰੋਬਾਰ 'ਚ ਰੁਪਿਆ 74.87 ਰੁਪਏ ਪ੍ਰਤੀ ਡਾਲਰ ਤੱਕ ਜਾ ਡਿੱਗਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਹੀ ਪੱਧਰ 74.75 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਰਿਹਾ।

Sanjeev

This news is Content Editor Sanjeev