ਡਾਲਰ ਦਾ ਮੁੱਲ ਫਿਰ 75 ਰੁਪਏ ਤੋਂ ਪਾਰ, ਜਾਣੋ ਕਿੰਨੀ ਹੋਈ ਕੀਮਤ

07/08/2020 3:27:52 PM

ਮੁੰਬਈ— ਕੱਚੇ ਤੇਲ ਦੇ ਵਧਦੇ ਮੁੱਲ, ਮਜਬੂਤ ਹੁੰਦੇ ਅਮਰੀਕੀ ਡਾਲਰ ਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਜਾਰੀ ਉਤਰਾਅ-ਚੜ੍ਹਾਅ ਵਿਚਕਾਰ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ 'ਚ 9 ਪੈਸੇ ਦੀ ਗਿਰਾਵਟ ਦਰਜ ਹੋਈ। ਇਸ ਨਾਲ ਡਾਲਰ ਦੀ ਕੀਮਤ 75 ਤੋਂ ਪਾਰ ਹੋ ਕੇ ਅੱਜ 75.02 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ।

ਵਿਦੇਸ਼ੀ ਕਰੰਸੀ ਡੀਲਰਾਂ ਨੇ ਕਿਹਾ ਕਿ ਸ਼ੇਅਰ ਬਾਜ਼ਾਰਾਂ 'ਚ ਵਿਦੇਸ਼ੀ ਪੂੰਜੀ ਦਾ ਆਉਣਾ ਜਾਰੀ ਰਹਿਣ ਨਾਲ ਜਿੱਥੇ ਰੁਪਏ ਨੂੰ ਮਜਬੂਤੀ ਮਿਲੀ, ਉੱਥੇ ਹੀ ਬਾਜ਼ਾਰ 'ਚ ਉਤਰਾਅ-ਚੜਾਅ ਅਤੇ ਕੋਵਿਡ-19 ਸੰਕਰਮਣ ਦੇ ਵਧਦੇ ਮਾਮਲਿਆਂ ਨੇ ਰੁਪਏ ਦੀ ਮਜਬੂਤੀ ਨੂੰ ਕਮਜ਼ੋਰ ਕਰ ਦਿੱਤਾ।
ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 74.88 ਰੁਪਏ ਪ੍ਰਤੀ ਡਾਲਰ 'ਤੇ ਮਜਬੂਤੀ ਨਾਲ ਖੁੱਲ੍ਹਾ ਸੀ ਪਰ ਇਸ ਪਿੱਛੋਂ ਇਸ 'ਚ ਗਿਰਾਵਟ ਸ਼ੁਰੂ ਹੋ ਗਈ ਅਤੇ ਕਾਰੋਬਾਰ ਦੀ ਸਮਾਪਤੀ ਤੱਕ ਇਹ ਪਿਛਲੇ ਦਿਨ ਦੇ ਮੁਕਾਬਲੇ ਨੌ ਪੈਸੇ ਦੀ ਗਿਰਾਵਟ ਨਾਲ 75.02 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 74.93 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

Sanjeev

This news is Content Editor Sanjeev