ਡਾਕਟਰ ਦੀ ਵੱਡੀ ਲਾਪਰਵਾਹੀ, ਆਪ੍ਰੇਸ਼ਨ ਦੌਰਾਨ ਔਰਤ ਦੇ ਢਿੱਡ ''ਚ ਛੱਡਿਆ ਧਾਗਾ, ਲੱਗਾ ਜੁਰਮਾਨਾ

11/17/2023 2:10:32 PM

ਰੇਵਾੜੀ : ਇਕ ਔਰਤ ਦੇ ਆਪ੍ਰੇ੍ਸ਼ਨ ਦੌਰਾਨ ਢਿੱਡ 'ਚ ਧਾਗਾ ਛੱਡ ਦੇਣ ਦੀ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਨੇ ਦੋਸ਼ੀ ਡਾਕਟਰ 'ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਪਿੰਡ ਦੇਹਲਾਵਾਸ ਦੀ ਅੰਜੂ ਨੇ ਦੋ ਬੱਚੇ ਹੋਣ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਆਪ੍ਰੇਸ਼ਨ ਕਰਵਾਇਆ ਸੀ ਪਰ ਉਸ ਦੀ ਇੱਕ ਧੀ ਦੀ ਮੌਤ ਹੋ ਗਈ ਸੀ। ਉਸ ਨੇ ਅਪਰੇਸ਼ਨ ਕਰਵਾਉਣ ਲਈ ਬੀਐੱਮਜੀ ਮਾਲ ਨੇੜੇ ਸਥਿਤ ਮਿਸ਼ਨ ਹਸਪਤਾਲ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਦੱਸ ਦੇਈਏ ਕਿ ਇਸ ਦੌਰਾਨ ਅੰਜੂ ਨੂੰ 3 ਤੋਂ 5 ਅਕਤੂਬਰ 2016 ਤੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦਾ ਪਰਿਵਾਰ ਨਿਯੋਜਨ ਦਾ ਆਪ੍ਰੇਸ਼ਨ ਕੀਤਾ ਗਿਆ। ਡਾਕਟਰ ਨੇ ਕਿਹਾ ਕਿ ਆਪਰੇਸ਼ਨ ਸਫਲ ਰਿਹਾ ਹੈ ਅਤੇ ਹੁਣ ਉਹ ਗਰਭ ਧਾਰਨ ਕਰ ਸਕੇਗੀ। ਕਰੀਬ 2 ਸਾਲ ਤੱਕ ਅੰਜੂ ਦੇ ਢਿੱਡ 'ਚ ਅਸਹਿਣਸ਼ੀਲ ਦਰਦ ਹੁੰਦਾ ਰਿਹਾ ਅਤੇ ਉਹ ਗਰਭਵਤੀ ਵੀ ਨਹੀਂ ਹੋ ਸਕੀ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਸ਼ਹਿਰ ਦੇ ਇਕ ਡਾਕਟਰ ਨਾਲ ਸਲਾਹ ਕੀਤੀ ਅਤੇ ਅਲਟਰਾਸਾਊਂਡ ਕਰਵਾਇਆ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ

ਇਸ ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਆਪਰੇਸ਼ਨ ਦੇ ਸਮੇਂ ਉਸ ਦੇ ਢਿੱਡ ਵਿੱਚ ਇੱਕ ਧਾਗਾ ਰਹਿ ਗਿਆ ਸੀ। ਇਸ ਕਾਰਨ ਢਿੱਡ ਦਰਦ ਅਤੇ ਗਰਭ ਅਵਸਥਾ ਨਹੀਂ ਹੋ ਰਹੀ ਸੀ। ਔਰਤ ਦੇ ਪਤੀ ਨੇ ਇਸ ਲਾਪਰਵਾਹੀ ਲਈ ਡਾਕਟਰ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸਰਕਾਰੀ ਹਸਪਤਾਲ ਦੀ ਟੀਮ ਨੇ ਸਾਰੀ ਸ਼ਿਕਾਇਤ ਦੀ ਜਾਂਚ ਕੀਤੀ। ਇਸ ਜਾਂਚ ਵਿਚ ਉਸ ਨੂੰ ਕੁਝ ਗ਼ਲਤ ਨਹੀਂ ਮਿਲਿਆ। ਜਦੋਂ ਉਕਤ ਪਰਿਵਾਰ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ 31 ਨਵੰਬਰ 2018 ਨੂੰ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਵਿੱਚ ਪਟੀਸ਼ਨ ਦਾਇਰ ਕਰਵਾਈ।

ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ

ਇਸ ਦਾ ਨਿਪਟਾਰਾ ਕਰਦਿਆਂ ਫੋਰਮ ਦੇ ਪ੍ਰਧਾਨ ਸੰਜੇ ਕੁਮਾਰ ਖੰਡੂਜਾ ਅਤੇ ਮੈਂਬਰ ਰਾਜਿੰਦਰ ਪ੍ਰਸਾਦ ਨੇ ਆਪਣੇ ਸਾਂਝੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਵਿੱਚ ਡਾਕਟਰੀ ਲਾਪਰਵਾਹੀ ਸਾਫ਼ ਤੌਰ ’ਤੇ ਸਾਬਤ ਹੋ ਰਹੀ ਹੈ। ਡਾਕਟਰ ਨੇ ਸ਼ਿਕਾਇਤਕਰਤਾ ਨੂੰ ਡਿਸਚਾਰਜ ਦੀ ਸਮਰੀ ਵੀ ਨਹੀਂ ਦਿੱਤੀ ਸੀ। ਬੈਂਚ ਨੇ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਡਾਕਟਰ ਨੇ ਲਾਪਰਵਾਹੀ ਨਾਲ ਕੰਮ ਕੀਤਾ ਸੀ, ਜਿਸ ਕਾਰਨ ਅੰਜੂ ਨੂੰ ਅਸਹਿ ਦਰਦ ਅਤੇ ਮਾਨਸਿਕ ਤਸੀਹੇ ਝੱਲਣੇ ਪਏ। ਫੋਰਮ ਨੇ ਆਪਣੇ ਹੁਕਮ ਵਿੱਚ ਡਾਕਟਰ ਨੂੰ ਪੀੜਤ ਨੂੰ 2 ਲੱਖ ਰੁਪਏ ਜੁਰਮਾਨਾ ਅਤੇ 11 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚੇ ਵਜੋਂ ਅਦਾ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur