ਦੀਵਾਲੀ ਤੋਂ ਬਾਅਦ ਵੀ ਲਗਾਤਾਰ ਵੱਧ ਰਹੇ ਨੇ ਆਲੂ-ਗੰਢਿਆਂ ਦੇ ਭਾਅ

11/18/2020 4:00:01 PM

ਬਿਜ਼ਨੈੱਸ ਡੈਸਕ: ਦੀਵਾਲੀ ਤੋਂ ਬਾਅਦ ਵੀ ਆਲੂ ਅਤੇ ਪਿਆਜ਼ ਦੇ ਭਾਅ ਉੱਚੇ ਬਣੇ ਹੋਏ ਹਨ। ਇਨ੍ਹਾਂ ਦੀ ਕੀਮਤ 'ਚ ਖ਼ਾਸ ਕਮੀ ਨਹੀਂ ਆਈ ਹੈ। ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ 'ਤੇ ਦਿੱਤੀ ਗਈ ਪ੍ਰਾਈਸ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਦਿੱਲੀ 'ਚ ਆਲੂ ਦਾ ਰਿਟੇਲ ਭਾਅ 45 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ 55 ਰੁਪਏ ਪ੍ਰਤੀ ਕਿਲੋ ਬਣਿਆ ਹੋਇਆ ਹੈ। ਮੰੰਨਿਆ ਜਾ ਰਿਹਾ ਸੀ ਕਿ ਦੀਵਾਲੀ ਤੋਂ ਬਾਅਦ ਲੋਕਾਂ ਨੂੰ ਇਨ੍ਹਾਂ ਸਬਜ਼ੀਆਂ ਦੀ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਜ਼ਿਆਦਾ ਮੀਂਹ ਦੀ ਵਜ੍ਹਾ ਨਾਲ ਕੀਮਤਾਂ ਵਧੀਆਂ ਹਨ ਪਰ 15 ਦਸੰਬਰ ਤੱਕ ਦੋਵਾਂ ਸਬਜ਼ੀਆਂ ਦੀਆਂ ਕੀਮਤਾਂ 'ਚ ਰਾਹਤ ਮਿਲ ਸਕਦੀ ਹੈ। 
13 ਦਿਨ 'ਚ ਵਧੇ 19 ਤੋਂ 20 ਰੁਪਏ ਕਿਲੋ ਤੱਕ ਪਿਆਜ਼ ਦੇ ਭਾਅ 
ਜੇਕਰ ਪਿਆਜ਼ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ 17 ਅਕਤੂਬਰ ਨੂੰ ਪਿਆਜ਼ ਦਾ ਭਾਅ 43 ਰੁਪਏ ਪ੍ਰਤੀ ਕਿਲੋ ਸੀ ਜਦੋਂ ਕਿ 13 ਦਿਨਾਂ ਬਾਅਦ ਹੀ ਭਾਵ 3 ਨਵੰਬਰ ਨੂੰ ਇਸ ਦੀ ਕੀਮਤ ਵਧ ਕੇ 62 ਰੁਪਏ ਪ੍ਰਤੀ ਕਿਲੋ ਹੋ ਗਈ। ਪਿਛਲੇ ਹਫਤੇ 56 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਅਤੇ 17 ਨਵੰਬਰ ਨੂੰ 55 ਰੁਪਏ ਪ੍ਰਤੀ ਕਿਲੋ ਵਿਕਿਆ। ਉੱਧਰ 17 ਅਕਤੂਬਰ ਨੂੰ ਦਿੱਲੀ 'ਚ ਆਲੂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਸੀ ਜੋ 17 ਨਵੰਬਰ ਨੂੰ ਵਧ ਕੇ 45 ਰੁਪਏ ਪ੍ਰਤੀ ਕਿਲੋ ਹੋ ਗਈ। 


ਕਿਉਂ ਵਧ ਰਹੀਆਂ ਹਨ ਕੀਮਤਾਂ 
ਖੇਤੀਬਾੜੀ ਮਾਹਿਰ ਬਿਨੋਦ ਆਨੰਦ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਫਸਲ ਦਾ ਖਰਾਬ ਹੋਣਾ ਹੈ। ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਇਸ ਸਮੇਂ ਸਾਉਣੀ ਦਾ ਪਿਆਜ਼ ਬਾਜ਼ਾਰ ਤੋਂ ਆਉਂਦਾ ਸੀ ਪਰ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਦੇ ਚੱਲਦੇ 40-45 ਫੀਸਦੀ ਫਸਲ ਖਰਾਬ ਹੋ ਗਈ ਹੈ। ਆਮ ਤੌਰ 'ਤੇ ਨਰਾਤਿਆਂ 'ਚ ਪਿਆਜ਼ ਦੀ ਖਪਤ ਘੱਟ ਹੋ ਗਈ ਹੈ ਇਸ ਲਈ ਰੇਟ ਘੱਟ ਆਉਂਦਾ ਹੈ ਪਰ ਇਸ ਵਾਰ ਕੀਮਤ 'ਚ ਘਾਟ ਦੀ ਬਜਾਏ ਵਾਧਾ ਹੀ ਦਰਜ ਕੀਤਾ ਗਿਆ। ਅਜਿਹੇ ਹਾਲਾਤ 'ਚ ਇਸ ਸਾਲ ਪਿਆਜ਼ ਸਸਤਾ ਹੋਣਾ ਮੁਸ਼ਕਿਲ ਹੈ। 
ਬਿਨੋਦ ਆਨੰਦ ਦੱਸਦੇ ਹਨ ਕਿ ਮੌਸਮ ਦੀ ਮਾਰ ਨੂੰ ਦੇਖਦੇ ਹੋਏ ਵਪਾਰੀਆਂ ਨੇ ਇਸ ਦੀ ਜਮ੍ਹਾਖੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਐਸੇਂਸ਼ੀਅਲ ਕਮੋਡਿਟੀ ਐਕਟ 'ਚ ਸੰਸ਼ੋਧਨ ਦੇ ਬਾਅਦ ਹੁਣ ਜਮ੍ਹਾਖੋਰੀ ਲਾਈਸੈਂਸੀ ਹੋ ਗਈ ਹੈ। ਪਿਛਲੇ ਸਾਲ 29 ਸਤੰਬਰ ਨੂੰ ਥੋਕ ਵਿਕਰੇਤਾਵਾਂ ਨੂੰ 50 ਮੀਟਰਿਕ ਟਨ ਅਤੇ ਖੁਦਰਾ ਲਈ 10 ਮੀਟਰਿਕ ਟਨ ਭੰਡਾਰਨ ਦਾ ਸਟਾਕ ਤੈਅ ਕੀਤਾ ਸੀ ਤਾਂ ਇਸ ਤੋਂ ਜ਼ਿਆਦਾ ਜਮ੍ਹਾਖੋਰੀ ਕਰਦੇ ਸਮੇਂ ਵਪਾਰੀ ਥੋੜ੍ਹਾ ਡਰਦੇ ਸਨ। 
ਮੰਡੀਆਂ ਤੋਂ ਇਸ ਭਾਅ 'ਤੇ ਨਿਕਲ ਰਿਹਾ ਪਿਆਜ਼
ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਨਾਸਿਕ ਸਥਿਤ ਲਾਸਲਗਾਂਵ ਦੀ ਮੰਡੀ ਦੇ ਸੈਕ੍ਰੇਟਰੀ ਵਾਧਵਾਨੇ ਨੇ ਦੱਸਿਆ ਕਿ ਉਥੇ ਦੀ ਮੰਡੀ ਤੋਂ ਪਿਆਜ਼ 4000 ਪ੍ਰਤੀ ਕੁਇੰਟਲ ਦੇ ਭਾਅ ਨਾਲ ਨਿਕਲਿਆ। ਉੱਧਰ ਆਜ਼ਾਦਪੁਰ ਮੰਡੀ ਪੋਟੈਟੋ ਓਨੀਅਨ ਮਰਚੇਂਟ ਐਸੋਸੀਏਸ਼ਨ ਦੇ ਜਨਰਲ ਸੈਕ੍ਰੇਟਰੀ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਦਿੱਲੀ ਦੀ ਆਜ਼ਾਦਪੁਰ ਮੰਡੀ ਤੋਂ ਪਿਆਜ਼ 40-45 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਨਿਕਲ ਰਿਹਾ ਹੈ, ਵਿਦੇਸ਼ਾਂ ਤੋਂ ਆਉਣ ਵਾਲਾ ਪਿਆਜ਼ 18-20 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਨਿਕਲ ਰਿਹਾ ਹੈ। 
ਆਲੂ ਅਤੇ ਪਿਆਜ਼ ਦਾ ਹੋਇਆ ਕਾਫ਼ੀ ਉਤਪਾਦਨ
ਖੇਤੀਬਾੜੀ, ਸਹਿਕਾਰਿਤਾ ਅਤੇ ਕਿਸਾਨ ਕਲਿਆਣ ਵਿਭਾਗ ਦੀ ਵੈੱਬਸਾਈਟ ਮੁਤਾਬਕ 2018-19 'ਚ ਪਿਆਜ਼ ਦਾ ਉਤਪਾਦਨ 2.28 ਕਰੋੜ ਟਨ ਸੀ ਜੋ ਇਸ ਸਾਲ 2019-20 ਮੰਤਰਾਲੇ ਦੇ ਦੂਜੇ ਪੇਸ਼ਗੀ ਮੁਲਾਂਕਣ 'ਚ 2.67 ਕਰੋੜ ਟਨ ਹੈ।

Aarti dhillon

This news is Content Editor Aarti dhillon