ਸੰਕਟ ''ਚ ਘਿਰੀ ਸਪਾਈਸਜੈੱਟ ਇਕਵਿਟੀ ਸ਼ੇਅਰਾਂ ਰਾਹੀਂ ਇੱਕਠਾ ਕਰੇਗੀ 2,250 ਕਰੋੜ ਰੁਪਏ

12/12/2023 4:04:25 PM

ਨਵੀਂ ਦਿੱਲੀ (ਭਾਸ਼ਾ) - ਸੰਕਟ 'ਚ ਘਿਰੀ ਏਅਰਲਾਈਨ ਕੰਪਨੀ ਸਪਾਈਸਜੈੱਟ ਇਕੁਇਟੀ ਸ਼ੇਅਰ ਜਾਰੀ ਕਰਕੇ 2,250 ਕਰੋੜ ਰੁਪਏ ਦੀ ਨਵੀਂ ਪੂੰਜੀ ਇਕੱਠੀ ਕਰੇਗੀ। ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਹੈ। ਸਪਾਈਸਜੈੱਟ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਪ੍ਰਾਈਵੇਟ ਪਲੇਸਮੈਂਟ ਦੇ ਆਧਾਰ 'ਤੇ ਇਕੁਇਟੀ ਸ਼ੇਅਰ/ਇਕਵਿਟੀ ਵਾਰੰਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ - ਮਹਿੰਗਾਈ ਦੀ ਮਾਰ 'ਚ ਗੰਢਿਆਂ ਤੋਂ ਬਾਅਦ ਲਸਣ ਨੇ ਮਚਾਈ ਤਬਾਹੀ, 400 ਰੁਪਏ ਪ੍ਰਤੀ ਕਿਲੋ ਹੋਈ ਕੀਮਤ

ਦੱਸ ਦੇਈਏ ਕਿ ਸਪਾਈਸਜੈੱਟ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਇਹ ਰਕਮ ਕੰਪਨੀ ਨੂੰ ਆਪਣੀ ਮੌਜੂਦਗੀ ਅਤੇ ਬਾਜ਼ਾਰ 'ਚ ਪਹੁੰਚ ਵਧਾਉਣ 'ਚ ਕਾਫੀ ਮਦਦ ਕਰੇਗੀ। ਮੌਜੂਦਾ ਵਿੱਤੀ ਸਾਲ 2023-24 ਦੀ ਜੁਲਾਈ-ਸਤੰਬਰ ਤਿਮਾਹੀ 'ਚ ਏਅਰਲਾਈਨ ਕੰਪਨੀ ਨੂੰ 428 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਸ ਦਾ ਸ਼ੁੱਧ ਘਾਟਾ 835 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur