ਤਿਉਹਾਰਾਂ ''ਤੇ ਕਾਰਾਂ ਖਰੀਦਣ ਵਾਲੇ ਗਾਹਕਾਂ ਲਈ ਖ਼ਾਸ ਖ਼ਬਰ, ਮਿਲ ਰਹੀ ਡਿਸਕਾਊਂਟ ਤੇ ਬੰਪਰ ਦੀ ਆਫਰ

10/21/2023 12:33:50 PM

ਬਿਜ਼ਨੈੱਸ ਡੈਸਕ - ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਦੇਸ਼ ਭਰ ਦੇ ਕਾਰ ਡੀਲਰਾਂ ਨੇ ਗਾਹਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਕਾਰ ਡੀਲਰਾਂ ਨੇ ਵੱਖ-ਵੱਖ ਕਾਰਾਂ 'ਤੇ 25,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਤੱਕ ਦਾ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੱਤਾ ਹੈ। ਡੀਲਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਤਿਉਹਾਰਾਂ ਦੇ ਮੁਕਾਬਲੇ ਕਾਰਾਂ ਦੀ ਖਰੀਦਦਾਰੀ ਕਰਨ ਵਿੱਚ ਜ਼ਿਆਦਾ ਛੋਟ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ

ਡੀਲਰ ਸੂਤਰਾਂ ਨੇ ਦੱਸਿਆ ਕਿ ਕਾਰ ਕੰਪਨੀਆਂ ਵੱਲੋਂ ਕੁਝ ਡਿਸਕਾਊਂਟ ਦਿੱਤੇ ਜਾ ਰਹੇ ਹਨ ਅਤੇ ਕੁਝ ਡਿਸਕਾਊਂਟ ਡੀਲਰ ਖੁਦ ਵੀ ਦੇ ਰਹੇ ਹਨ। ਕੁਝ ਕਾਰਾਂ 'ਤੇ 75 ਫ਼ੀਸਦੀ ਤੋਂ ਜ਼ਿਆਦਾ ਦੀ ਛੋਟ ਮਿਲਦੀ ਹੈ। ਇਹ ਛੋਟ ਉਹਨਾਂ ਕਾਰਾਂ 'ਤੇ ਜ਼ਿਆਦਾ ਮਿਲ ਰਹੀ ਹੈ ਕਿ ਜੋ ਥੋੜ੍ਹੀਆਂ ਘੱਟ ਪ੍ਰਸਿੱਧ ਹਨ। ਪਿਛਲੇ ਸਾਲ ਇਲੈਕਟ੍ਰਾਨਿਕ ਪਾਰਟਸ ਅਤੇ ਖਾਸ ਕਰਕੇ ਚਿਪਸ ਦੀ ਕਮੀ ਕਾਰਨ ਕੰਪਨੀਆਂ ਘੱਟ ਵਾਹਨਾਂ ਦੀ ਸਪਲਾਈ ਕਰ ਸਕੀਆਂ ਸਨ। 2022 ਦੀ ਤੁਲਨਾ 'ਚ 2023 'ਚ ਕਾਰਾਂ 'ਤੇ ਔਸਤਨ 40 ਤੋਂ 50 ਫ਼ੀਸਦੀ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਛੋਟਾਂ ਸ਼ਹਿਰਾਂ ਅਤੇ ਮਾਡਲਾਂ ਦੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। 

ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ

ਸੂਤਰਾਂ ਨੇ ਦੱਸਿਆ ਕਿ ਮਾਰੂਤੀ ਸੁਜ਼ੂਕੀ ਦੀ ਸੇਲੇਰੀਓ, ਸਵਿਫਟ ਅਤੇ ਸਿਆਜ਼ 'ਤੇ 35,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤਿਉਹਾਰਾਂ ਦੇ ਮੌਕੇ ਜੇਕਰ ਤੁਸੀਂ CNG ਆਧਾਰਿਤ Celerio ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਮਹੀਨੇ 30,000 ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ ਅਤੇ 20,000 ਰੁਪਏ ਦਾ CNG ਕੂਪਨ ਵੀ ਦਿੱਤਾ ਜਾਵੇਗਾ। ਇਸ ਸਾਲ ਅਕਤੂਬਰ 'ਚ ਮਾਰੂਤੀ ਕਾਰਾਂ 'ਤੇ ਦਿੱਤਾ ਜਾ ਰਿਹਾ ਡਿਸਕਾਊਂਟ ਪਿਛਲੇ ਅਕਤੂਬਰ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur