ਮਾਰੂਤੀ ਦੀਆਂ ਪ੍ਰੀਮੀਅਮ ਕਾਰਾਂ ’ਤੇ 1 ਲੱਖ ਤੱਕ ਦਾ ਡਿਸਕਾਊਂਟ

02/19/2019 12:43:12 PM

ਨਵੀਂ ਦਿੱਲੀ - ਸਾਲ 2018 ਵਿਚ ਉਮੀਦ ਤੋਂ ਘੱਟ ਵਿਕਰੀ ਦੀ ਵਜ੍ਹਾ ਨਾਲ ਕਾਰ ਕੰਪਨੀਆਂ ਦੇ ਕੋਲ ਕੁਝ ਸਟਾਕ ਅਜੇ ਵੀ ਬਚਿਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਨਵੇਂ ਸਾਲ ਦੇ ਦੂਜੇ ਮਹੀਨੇ ’ਚ ਵੀ ਕਈ ਕੰਪਨੀਆਂ ਦੀਆਂ ਕਾਰਾਂ ’ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਅਰੀਨਾ ਡੀਲਰਸ਼ਿਪ ਵਲੋਂ ਵੇਚੀਆਂ ਜਾਣ ਵਾਲੀਆਂ ਕਾਰਾਂ ਵਾਂਗ ਮਾਰੂਤੀ-ਸੁਜ਼ੂਕੀ ਆਪਣੀ ਪ੍ਰੀਮੀਅਮ ਡੀਲਰਸ਼ਿਪ ਨੈਕਸਾ ਵਾਲੀਆਂ ਕਾਰਾਂ ’ਤੇ ਵੀ ਸ਼ਾਨਦਾਰ ਆਫਰਸ ਦੇ ਰਹੀ ਹੈ। ਇਨ੍ਹਾਂ ਕਾਰਾਂ ’ਤੇ 1 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਰੂਤੀ ਦੀ ਕਿਸ ਪ੍ਰੀਮੀਅਮ ਕਾਰ ’ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

ਮਾਰੂਤੀ ਇਗਨਿਸ਼

ਮਾਰੂਤੀ ਇਗਨਿਸ਼ ’ਤੇ 85,000 ਰੁਪਏ ਤੱਕ ਦਾ ਫਾਇਦਾ ਲੈ ਸਕਦੇ ਹਨ। ਇਗਨਿਸ਼ ਦੇ ਆਟੋਮੈਟਿਕ ਵੇਰੀਐਂਟ ’ਤੇ 85,000 ਤੇ ਮੈਨੁਅਲ ਵੇਰੀਐਂਟ ’ਤੇ 75,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿਚ 15,000 ਰੁਪਏ ਐਕਸਚੇਂਜ ਬੋਨਸ ਤੋਂ ਇਲਾਵਾ ਕੈਸ਼ ਡਿਸਕਾਊਂਟ ਤੇ ਕਾਰਪੋਰੇਟ ਡਿਸਕਾਊਂਟ ਵਰਗੇ ਆਫਰਸ ਸ਼ਾਮਲ ਹਨ।

ਪ੍ਰੀਮੀਅਮ ਸਿਡਾਨ ਸਿਆਜ

ਪ੍ਰੀਮੀਅਮ ਸਿਡਾਨ ਸਿਆਜ ’ਤੇ 1 ਲੱਖ ਰੁਪਏ ਤੱਕ ਦਾ ਡਿਸਕਾਊਂਟ ਲਿਆ ਜਾ ਸਕਦਾ ਹੈ। ਇਸ ਵਿਚ 25,000 ਰੁਪਏ ਐਕਸਚੇਂਜ ਬੋਨਸ ਦੇ ਨਾਲ ਕੈਸ਼ ਤੇ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਮਾਰੂਤੀ ਦੀ ਇਸ ਪ੍ਰੀਮੀਅਮ ਕਾਰ ’ਤੇ 95,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਤੇ ਕਾਰਪੋਰੇਟ ਡਿਸਕਾਊਂਟ ਵਰਗੇ ਆਫਰਸ ਸ਼ਾਮਲ ਹਨ। ਉੱਥੇ ਹੀ ਐੱਸ-ਕਰਾਸ ’ਤੇ ਐਕਸਚੇਂਜ ਬੋਨਸ 25,000 ਰੁਪਏ ਤੱਕ ਦਾ ਹੈ। ਨੈਕਸਾ ਡੀਲਰਸ਼ਿਪ ਵਾਲੀਆਂ ਇਨ੍ਹਾਂ ਕਾਰਾਂ ’ਤੇ ਮਿਲ ਰਿਹਾ ਡਿਸਕਾਊਂਟ ਸਾਲ 2018 ਮਾਡਲਸ ’ਤੇ ਹੈ। ਕਾਰਾਂ ਦੇ ਵੇਰੀਐਂਟ ਦੇ ਆਧਾਰ ਉੱਤੇ ਡਿਸਕਾਊਂਟ ਆਫਰਸ ਵੱਖ-ਵੱਖ ਹਨ।